ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਅਮਰੀਕਾ ਯਾਤਰਾ ‘ਤੇ ਪਹੁੰਚੇ। ਪੀਐੱਮ ਮੋਦੀ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਆਯੋਜਿਤ ਹੋਣ ਵਾਲੇ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਯੋਗ ਦਿਵਸ ਪ੍ਰੋਗਰਾਮ ਦੇ ਬਾਅਦ ਪੀਐੱਮ ਮੋਦੀ ਵਾਸ਼ਿੰਗਟਨ ਡੀਸੀ ਦੇ ਲਈ ਰਵਾਨਾ ਹੋਣਗੇ। ਵਾਸ਼ਿੰਗਟਨ ਵਿਚ 22 ਜੂਨ ਨੂੰ ਵ੍ਹਾਈਟ ਹਾਊਸ ਵਿਚ ਪੀਐੱਮ ਮੋਦੀ ਦਾ ਵਿਸ਼ਾਲ ਸਵਾਗਤ ਹੋਵੇਗਾ। ਆਪਣੀ ਯਾਤਰਾ ਦੌਰਾਨ ਪੀਐੱਮ ਵਾਸ਼ਿੰਗਟਨ ਡੀਸੀ ਸਥਿਤ ਪ੍ਰਸਿੱਧ ਹੋਟਲ ਵਿਲਾਰਡ ਇੰਟਰਕਾਂਟੀਨੈਂਟਲ ਵਿਚ ਰੁਕਣਗੇ। ਇਹ ਅਮਰੀਕਾ ਦੇ ਸਭ ਤੋਂ ਮਸ਼ਹੂਰ ਹੋਟਲਾਂ ਵਿਚੋਂ ਇਕ ਹਨ।
ਰਾਜਕੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਤੋਂ ਵ੍ਹਾਈਟ ਹਾਊਸ ਵਿਚ 22 ਜੂਨ ਨੂੰ ਮੁਲਾਕਾਤ ਹੋਵੇਗੀ। ਇਸ ਦੇ ਨਾਲ ਹੀ ਮੋਦੀ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਵਿਚ ਰਾਜਕੀ ਲੰਚ ਵੀ ਹੋਵੇਗਾ। ਪੀਐੱਮ ਮੋਦੀ ਜਿਸ ਵਿਰਾਲਡ ਇੰਟਰਕਾਂਟੀਨੈਂਟਲ ਵਿਚ ਰੁਕਣਗੇ ਉੁਹ ਆਲੀਸ਼ਾਨ ਹੋਟਲ ਵਾਸ਼ਿੰਗਟਨ ਡੀਸੀ ਵਿਚ ਵ੍ਹਾਈਟ ਹਾਊਸ ਕੋਲ ਹੀ ਹੈ, ਜਿਥੇ ਅਮਰੀਕੀ ਰਾਸ਼ਟਰਪਤੀ ਦੀ ਮੇਜ਼ਬਾਨੀ ਵਿਚ ਪਹੁੰਚਣ ਵਾਲੇ ਵਿਦੇਸ਼ੀ ਮਹਿਮਾਨ ਤੇ ਵੱਖ-ਵੱਖ ਰਾਸ਼ਟਰਾਂ ਦੇ ਮੁਖੀਆਂ ਦੇ ਰੁਕਣ ਦੀ ਵਿਵਸਥਾ ਕੀਤੀ ਜਾਂਦੀ ਹੈ। ਇਹ ਬਹੁਮੰਜ਼ਿਲਾ ਇਮਾਰਤ ਸ਼ਹਿਰ ਦੇ ਕੇਂਦਰ ਵਿਚ ਮਸ਼ਹੂਰ ਪੇਂਸਿਲਵੇਨੀਆ ਐਵੇਨਿਊ ‘ਤੇ ਵ੍ਹਾਈਟ ਹਾਊਸ ਤੇ ਵਿਸ਼ਵ ਯੁੱਧ ਯਾਦਗਾਰ ਕੋਲ ਸਥਿਤ ਹੈ।
ਇਹ ਹੋਟਲ ਅਮਰੀਕਾ ਦੇ ਇਤਿਹਾਸਕ ਥਾਵਾਂ ਦੇ ਰਾਸ਼ਟਰੀ ਰਜਿਸਟਰ ਵਿਚ ਸੂਚੀਬੱਧ ਹੈ। ਵਿਰਾਲਡ ਇੰਟਰਕਾਂਟੀਨੈਂਟਲ ਦਾ 200 ਤੋਂ ਵੱਧ ਸਾਲਾਂ ਦਾ ਅਮਰੀਕੀ ਰਾਸ਼ਟਰਪਤੀਆਂ, ਹੋਰ ਦੇਸ਼ਾਂ ਦੇ ਮਾਣਯੋਗ ਵਿਅਕਤੀਆਂ ਤੇ ਮਸ਼ਹੂਰ ਹਸਤੀਆਂ ਦੀਆਂ ਮੇਜ਼ਬਾਨੀ ਕਰਨ ਦਾ ਇਕ ਮਸ਼ਹੂਰ ਇਤਿਹਾਸ ਹੈ। ਇਹ ਸਮਾਜਿਕ ਤੇ ਕਾਰਪੋਰੇਟ ਪ੍ਰੋਗਰਾਮ ਲਈ ਮੁੱਖ ਬੈਠਕ ਸਥਾਨ ਹੈ। 22,000 ਵਰਗ ਫੁੱਟ ਤੋਂ ਵਧ ਦੇ ਪ੍ਰੋਗਰਾਮ ਵਾਲੀ ਥਾਂ, ਹੋਟਲ ਵਿਚ 10 ਬੈਠਕ ਕਮਰੇ ਹਨ।
ਵਿਲਾਰਡ ਇੰਟਰਕਾਂਟੀਨੈਂਟਲ ਹੋਟਲ ਸਾਲ 1816 ਵਿਚ ਹੋਂਦ ਵਿਚ ਆਇਆ ਸੀ। ਦਰਅਸਲ ਕੈਪਟਨ ਜਾਨ ਟੇਲੋ ਨੇ 14ਵੀਂ ਸਟ੍ਰੀਟ ਤੇ ਪੇਂਸਿਲਵੇਨੀਆ ਐਵੇਨਿਊ ਦੇ ਚੌਰਾਹੇ ‘ਤੇ ਇਕ ਆਲੀਸ਼ਾਨ ਘਰ ਬਣਾਇਆ ਸੀ, ਬਾਅਦ ਵਿਚ ਇਸ ਦਾ ਸਰੂਪ ਹੋਟਲ ਵਿਚ ਬਦਲ ਗਿਆ। ਅੱਗੇ ਚੱਲ ਕੇ ਕੈਪਟਨ ਟੇਲੋ ਨੇ ਨਵਾਂ ਹੋਟਲ ਬਣਾਉਣ ਲਈ ਇਸ ਨੂੰ ਜੋਸ਼ੂਆ ਟੇਨੀਸਨ ਨੂੰ ਲੀਜ ‘ਤੇ ਦੇ ਦਿੱਤਾ। ਇਸ ਦਾ ਨਾਂ ਕਈ ਵਾਰ ਬਦਲਿਆ ਗਿਆ। ਆਖਰਕਾਰ 1850 ਵਿੱਚ ਹੈਨਰੀ ਅਤੇ ਐਡਵਿਨ ਵਿਲਾਰਡ ਨੇ ਪੂਰੇ ਬਲਾਕ ਨੂੰ ਹਾਸਲ ਕਰ ਲਿਆ, ਇਸ ਦਾ ਨਾਮ ਵਿਲਾਰਡਜ਼ ਸਿਟੀ ਹੋਟਲ ਰੱਖਿਆ ਗਿਆ। ਵਿਲਾਰਡਜ਼ ਨੇ 1946 ਵਿੱਚ ਇਸਨੂੰ ਨਵੇਂ ਮਾਲਕਾਂ ਨੂੰ ਵੇਚਣ ਤੋਂ ਪਹਿਲਾਂ ਅਗਲੇ ਚਾਲੀ ਸਾਲਾਂ ਲਈ ਕੰਪਨੀ ਨੂੰ ਚਲਾਇਆ। ਹਾਲਾਂਕਿ, ਇੱਕ ਸਮਾਂ ਆਇਆ ਜਦੋਂ ਹੋਟਲ ਦੀ ਹਾਲਤ ਖਰਾਬ ਹੋ ਗਈ ਅਤੇ 1960 ਵਿੱਚ ਬੰਦ ਹੋ ਗਿਆ।
ਪੇਂਸਿਲਵੇਨੀਆ ਐਵੇਨਿਊ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਹੋਟਲ ਨੂੰ ਨਸ਼ਟ ਹੋਣ ਤੋਂ ਰੋਕਣ ਲਈ ਕਦਮ ਚੁੱਕੇ। ਪੁਨਰ ਨਿਰਮਾਣ ਹੋਣ ਦੇ ਬਾਅਦ ਹੋਟਲ ਦੀ ਮੈਨੇਜਮੈਂਟ ਇੰਟਰਕਾਂਟੀਨੈਂਟਲ ਹੋਟਲਸ ਗਰੁੱਪ ਦੇ ਹੱਥ ਵਿਚ ਦੇਣ ਦਾ ਫੈਸਲਾ ਕੀਤਾ ਗਿਆ। ਇਕ ਵਾਰ ਫਿਰ ਇਹ ਇਤਿਹਾਸਕ ਹੋਟਲ 1986 ਵਿਚ ਦਿ ਵਿਲਾਰਡ ਇੰਟਰਕਾਂਟੀਨੈਂਟਲ ਵਜੋਂ ਫਿਰ ਤੋਂ ਖੁੱਲ੍ਹ ਗਿਆ।
ਵਿਲਾਰਡ ਇੰਟਰਕਾਂਟੀਨੈਂਟਲ ਲੰਬੇ ਸਮੇਂ ਤੋਂ ਵਾਸ਼ਿੰਗਟਨ ਵਿਚ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਦੇ ਕੇਂਦਰ ਵਜੋਂ ਪਛਾਣ ਬਣਾ ਚੁੱਕਾ ਹੈ। ਪ੍ਰਸਿੱਧ ਲੇਖਿਕਾ ਜੂਲੀਆ ਵਾਰਡ ਹੋਵੇ ਨੇ ਹੋਟਲ ਵਿਚ ਰਹਿਣ ਦੌਰਾਨ ਆਪਣੇ ਗੀਤ ‘ਦ ਬੈਟਲ ਹਾਈਮਨ ਆਫ ਦਿ ਰਿਪਬਲਿਕ’ ਲਿਖਿਆ। ਲਗਭਗ ਇਕ ਸ਼ਤਾਬਦੀ ਬਾਅਦ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਇਹੀ ਆਪਣੇ ਪ੍ਰਸਿੱਧ ਭਾਸ਼ਣ ‘ਆਈ ਹੈਵ ਏ ਡ੍ਰੀਮ’ ਲਿਖਿਆ।
1850 ਦੇ ਦਹਾਕੇ ਦੇ ਬਾਅਦ ਤੋਂ ਅਮਰੀਕਾ ਦੇ ਹਰੇਕ ਰਾਸ਼ਟਰਪਤੀ ਨੇ ਜਾਂ ਤਾਂ ਇਸ ਹੋਟਲ ਦਾ ਦੌਰਾ ਕੀਤੇ ਹਨ ਜਾਂ ਠਹਿਰ ਹਨ। ਇਹੀ ਕਾਰਨ ਹੈ ਕਿ ਇਸ ਨੂੰ ‘ਰਾਸ਼ਟਰਪਤੀਆਂ ਦਾ ਨਿਵਾਸ ਸਥਾਨ’ ਮੰਨਿਆ ਜਾਂਦਾ ਹੈ। ਇਤਿਹਾਸਕ ਹੋਟਲ ਵਿਚ ਰਹਿਣ ਵਾਲੇ ਕਈ ਹੋਰ ਲੋਕ ਲੇਖਕ ਮਾਰਕ ਟਵੇਨ, ਕਵਿ ਐਮਿਲੀ ਡਿਕਿੰਸਨ, ਲੇਖਕ ਚਾਰਲਸ ਡਿਕੈਂਸ, 16ਵੀਂ ਅਮਰੀਕੀ ਰਾਸ਼ਟਰਪਤੀ ਅਬ੍ਰਾਹਮ ਲਿੰਕਨ, 42ਵੇਂ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, 44ਵੇਂ ਰਾਸ਼ਟਰਪਤੀ ਬਰਾਕ ਓਬਾਮਾ ਤੇ ਹੋਰ ਕਈ ਸ਼ਾਮਲ ਹਨ।
ਇਹ ਹੋਟਲ ਸਿਆਸੀ ਤੇ ਸਮਾਜਿਕ ਪ੍ਰੋਗਰਾਮਾਂ ਦਾ ਕੇਂਦਰ ਰਿਹਾ ਹੈ। ਪੀਐੱਮ ਮੋਦੀ ਵੀ ਆਪਣੇ ਅਮਰੀਕੀ ਯਾਤਰਾ ਦੌਰਾਨ ਇਥੇ ਆਏ ਤੇ ਰੁਕੇ। ਜੂਨ 2017 ਵਿਚ ਵਾਸ਼ਿੰਗਟਨ ਦੇ ਹੋਟਲ ਵਿਰਾਲਡ ਇੰਟਰਕਾਂਟੀਨੈਂਟਲ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੀਆਂ ਟੌਪ 21 ਕੰਪਨੀਆਂ ਸੀਈਓ ਨਾਲ ਮੁਲਾਕਾਤ ਕੀਤੀ ਸੀ। ਇਸ ਵਿਚ ਗੂਗਲ ਦੇ ਸੁੰਦਰ ਪਿਚਾਈ, ਅਮੇਜਨ ਦੇ ਜੇਫ ਬੇਜੋਸ, ਐਪਲ ਦੇ ਟਿਮ ਕੁੱਕ ਤੇ ਵਾਲਮਾਰਟ ਦੇ ਡਗ ਮੈਕਮਿਲਨ ਸ਼ਾਮਲ ਸਨ। ਇਸ ਦੇ ਬਾਅਦ ਸਤੰਬਰ 2021 ਵਿਚ ਪੀਐੱਮ ਮੋਦੀ ਇਸ ਹੋਟਲ ਵਿਚ ਆਏ ਅਤੇ ਇਥੇ ਰੁਕੇ ਸਨ। ਇਸ ਦੌਰਾਨ ਉਨ੍ਹਾਂ ਨੇ ਕਵਾਡ ਸੰਮੇਲਨ ਤੋਂ ਇਤਰ ਕਈ ਵਿਦੇਸ਼ੀ ਨੇਤਾਵਾਂ ਤੇ ਅਮਰੀਕੀ ਸੀਈਓ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਦੁਨੀਆ ‘ਚ ਪਹਿਲੀ ਵਾਰ ਚੱਲਦੀ ਫਿਰਦੀ ਰੋਬੋਟ ਬਣੀ ਮਹਿਲਾ, AI ਬਾਇਓਨਿਕ ਬਾਂਹ ਦਾ ਕਰ ਰਹੀ ਇਸਤੇਮਾਲ
ਇਥੇ ਕੁੱਲ 335 ਕਮਰੇ ਹੈ। ਇਨ੍ਹਾਂ ਕਮਰਿਆਂ ਨੂੰ ਨੇਵੀ ਬਲਿਊ, ਗ੍ਰੇਅ, ਆਇਵਰੀ ਤੇ ਗੋਲਡ ਕਲਰ ਚਟ ਦਿੱਤਾ ਗਿਆ ਹੈ, ਜੋ ਉਸ ਨੂੰ ਬੇਹੱਦ ਆਕਰਸ਼ਕ ਬਣਾਉਂਦੇ ਹਨ। ਇਸ ਹੋਟਲ ਦੇ ਕਲਾਸਿਕ ਕਮਰਿਆਂ ਦਾ ਇਕ ਦਿਨ ਦਾ ਕਿਰਾਇਆ ਲਗਭਗ 360-390 ਡਾਲਰ ਯਾਨੀ ਲਗਭਗ 26000 ਤੋਂ 29000 ਰੁਪਏ ਹੈ। ਜੇਕਰ ਇਸ ਹੋਟਲ ਦੇ ਸੁਈਟਸ ਰੂਮ ਦੀ ਗੱਲ ਕਰੀਏ ਤਾਂ ਇਸ ਦਾ ਕਿਰਾਇਆ ਲਗਭਗ 45 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦਾ ਹੈ। ਹੋਟਲ ਦੇ ਹਰੇਕ ਕਮਰੇ ਵਿਚ ਇਕ ਕਿੰਗ ਬੈੱਡ ਜਾਂ ਦੋ ਕਵੀਨ ਬੈੱਡ ਹਨ। ਇਸ ਦੇ ਨਾਲ ਹੀ ਆਕਰਸ਼ਕ ਸੋਫਾ, ਲਾਈਟ, ਪਾਵਰ ਆਊਟਲੈਟ, ਵਰਕ ਡੈਸਕ ਤੇ ਕਾਫੀ ਮਸ਼ੀਨ ਆਦਿ ਲਗਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: