ਸ਼ਰਧਾ ਦੇ ਕਤਲ ਦੇ ਸੀਨ ਨੂੰ ਰੀਕ੍ਰਿਏਟ ਕਰਨ ਲਈ ਦਿੱਲੀ ਪੁਲਿਸ ਆਫਤਾਬ ਦੇ ਘਰ ਪਹੁੰਚ ਗਈ ਹੈ। ਇਸ ਤੋਂ ਪਤਾ ਲੱਗੇਗਾ ਕਿ ਆਫਤਾਬ ਨੇ ਸ਼ਰਧਾ ਦਾ ਕਤਲ ਕਿਵੇਂ ਕੀਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ 35 ਟੁਕੜੇ ਕਿਵੇਂ ਕੀਤੇ ਗਏ ਅਤੇ ਫਿਰ ਉਨ੍ਹਾਂ ਨੂੰ ਕਿੱਥੇ ਰੱਖਿਆ। ਇਸ ਆਧਾਰ ‘ਤੇ ਪੁਲਸ ਆਫਤਾਬ ਖਿਲਾਫ ਸਬੂਤ ਇਕੱਠੇ ਕਰੇਗੀ। ਇਸ ਦੇ ਨਾਲ ਹੀ ਕਤਲ ਦੇ ਹਥਿਆਰ ਅਤੇ ਸ਼ਰਧਾ ਦੇ ਸਿਰ ਦੀ ਭਾਲ ਵੀ ਜਾਰੀ ਹੈ।
ਦੂਜੇ ਪਾਸੇ ਮੁਲਜ਼ਮ ਆਫਤਾਬ ਦਾ ਨਾਰਕੋ ਟੈਸਟ ਕੱਲ੍ਹ ਯਾਨੀ ਸੋਮਵਾਰ ਨੂੰ ਕੀਤਾ ਜਾਵੇਗਾ। ਪੁਲਿਸ ਨੇ ਇਸ ਲਈ 40 ਸਵਾਲਾਂ ਦੀ ਲਿਸਟ ਤਿਆਰ ਕੀਤੀ ਹੈ। ਆਫਤਾਬ ਨੇ ਸ਼ਰਧਾ ਦਾ ਕਤਲ ਇੰਨੇ ਵਹਿਸ਼ੀ ਢੰਗ ਨਾਲ ਕੀਤਾ ਹੈ ਕਿ ਪੁਲਿਸ ਲਈ ਪਰਤਾਂ ਨੂੰ ਖੋਲ੍ਹਣਾ ਅਤੇ ਘਟਨਾਵਾਂ ਦੀ ਲੜੀ ਨੂੰ ਜੋੜਨਾ ਇੱਕ ਚੁਣੌਤੀ ਬਣ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਜਾਂਚ ਤੋਂ ਉਨ੍ਹਾਂ ਨੂੰ ਕੋਈ ਅਹਿਮ ਜਾਣਕਾਰੀ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 18 ਅਕਤੂਬਰ ਦੀ ਸੀਸੀਟੀਵੀ ਫੁਟੇਜ ਦਿੱਲੀ ਪੁਲਿਸ ਨੂੰ ਸੌਂਪੀ ਗਈ ਸੀ। ਇਸ ‘ਚ ਸਵੇਰੇ 4 ਵਜੇ ਆਫਤਾਬ ਨੂੰ ਬੈਗ ਚੁੱਕਦੇ ਦੇਖਿਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਉਹ ਸ਼ਰਧਾ ਦੀ ਲਾਸ਼ ਦੇ ਟੁਕੜੇ ਸੁੱਟਣ ਗਿਆ ਸੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਮਹਿਰੌਲੀ ਦੇ ਫਲੈਟ ਤੋਂ ਸਾਰੇ ਕੱਪੜੇ ਜ਼ਬਤ ਕਰ ਲਏ ਹਨ। ਇਨ੍ਹਾਂ ‘ਚ ਸ਼ਰਧਾ ਦੇ ਕੱਪੜੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਗਾਣੇ ਗਾ ਕੇ ਟ੍ਰੈਫਿਕ ਰੂਲਸ ਸਿਖਾਉਣ ਵਾਲਾ ਚੰਡੀਗੜ੍ਹ ਦਾ SI ‘ਵਰਲਡ ਫੇਮਸ’, Indian Idol ਦੇ ਜੱਜ ਵੀ ਹੋਏ ਮੁਰੀਦ
ਦੱਸ ਦੇਈਏ ਕਿ ਸਬੂਤਾਂ ਦਾ ਪਤਾ ਲਗਾਉਣ ਲਈ ਮਹਿਰੌਲੀ ਦੇ ਜੰਗਲਾਂ ਵਿੱਚ ਸਰਚ ਆਪਰੇਸ਼ਨ ਅੱਜ ਵੀ ਜਾਰੀ ਰਹੇਗਾ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਪੁਲਿਸ ਸਬੂਤ ਵਜੋਂ ਸ਼ਰਧਾ ਦੀ ਦੋਸਤ ਸ਼ਿਵਾਨੀ ਮਹਾਤਰੇ ਅਤੇ ਉਸ ਦੇ ਸਹਿ-ਕਰਮਚਾਰੀ ਕਰਨ ਬੇਹਰੀ ਦੇ ਵ੍ਹਾਟਸਐਪ ਚੈਟ ਦੀ ਵਰਤੋਂ ਕਰੇਗੀ। ਪੁਲਿਸ ਵੱਲੋਂ ਅਫਤਾਬ ਦੇ ਪਰਿਵਾਰ ਦੀ ਭਾਲ ਜਾਰੀ ਹੈ। ਸ਼ਰਧਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਹ ਵਸਈ ਵਿੱਚ ਆਫਤਾਬ ਦੇ ਘਰ ਗਏ ਸੀ, ਪਰ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੇਇਜ਼ਤੀ ਕਰਕੇ ਉਥੋਂ ਭਜਾ ਦਿੱਤਾ ਸੀ ਅਤੇ ਵਾਪਸ ਨਾ ਆਉਣ ਦੀ ਚੇਤਾਵਨੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: