ਦੇਸ਼ ਵਿਚ ਇਨ੍ਹੀਂ ਦਿਨੀਂ ਟਮਾਟਰ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਟਮਾਟਰ ਚੋਰੀ ਹੋਣ ਜਾਂ ਟਮਾਟਰ ਦੀ ਸੁਰੱਖਿਆ ਵਿਚ ਸੁਰੱਖਿਆ ਮੁਲਾਜ਼ਮਾਂ ਤਾਇਨਾਤ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਖਬਰ ਆਈ ਹੈ ਜਿਥੇ ਇਕ ਕਿਸਾਨ ਨੇ ਟਮਾਟਰਾਂ ‘ਤੇ ਨਜ਼ਰ ਰੱਖਣ ਲਈ ਖੇਤ ਵਿਚ ਸੀਸੀਟੀਵੀ ਕੈਮਰਾ ਲਗਾ ਦਿੱਤਾ ਹੈ।
ਬਾਜ਼ਾਰ ਵਿਚ ਟਮਾਟਰ 100-200 ਰੁਪਏ ਕਿਲੋ ਵਿਕ ਰਹੇ ਹਨ। ਅਜਿਹੇ ਵਿਚ ਔਰੰਗਾਬਾਦ ਤੋਂ 20 ਕਿਲੋਮੀਟਰ ਦੂਰ ਸਥਿਤ ਸ਼ਾਹਪੁਰ ਬਾਨਜਾਰ ਵਿਚ ਇਕ ਕਿਸਾਨ ਨੇ ਆਪਣੇ ਖੇਤ ਵਿਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ ਤਾਂ ਕਿ ਟਮਾਟਰਾਂ ‘ਤੇ ਨਜ਼ਰ ਰੱਖੀ ਜਾ ਸਕੇ। ਸ਼ਰਦ ਰਾਵਤੇ ਨਾਂ ਦੇ ਕਿਸਾਨ ਨੇ ਕਿਹਾ ਕਿ ਉਹ ਹੁਣ ਹੋਰ ਟਮਾਟਰਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦਾ। ਦਰਅਸਲ ਕੁਝ ਦਿਨ ਪਹਿਲਾਂ ਰਾਵਤੇ ਦੇ ਖੇਤ ਵਿਚੋਂ 25-30 ਕਿਲੋ ਟਮਾਟਰ ਚੋਰੀ ਹੋ ਗਏ ਸੀ ਜਿਸ ਦੇ ਬਾਅਦ ਰਾਵਤੇ ਨੇ ਆਪਣੇ ਖੇਤ ਵਿਚ ਸੀਸੀਟੀਵੀ ਕੈਮਰਾ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਪਾਣੀ ਘਟਦੇ ਹੀ ਖੇਤਾਂ ‘ਚ ਇਕੱਠੇ ਹੋਏ ਕਿਸਾਨ, ਝੋਨੇ ਦੀ ਲੁਆਈ ਦਾ ਕੰਮ ਮੁੜ ਕੀਤਾ ਸ਼ੁਰੂ
ਰਾਵਤੇ ਨੇ ਲਗਭਗ ਡੇਢ ਏਕੜ ਖੇਤ ਵਿਚ ਟਮਾਟਰ ਉਗਾਏ ਹਨ। ਅਜਿਹੇ ਵਿਚ ਰਾਵਤ ਨੂੰ ਟਮਾਟਰ ਦੀ ਫਸਲ ਵੇਚ ਕੇ ਲਗਭਗ 6-7 ਲੱਖ ਰੁਪਏ ਮਿਲ ਸਕਦੇ ਹਨ। ਅਜਿਹੇ ਵਿਚ ਰਾਵਤੇ ਨੇ ਆਪਣੀ ਫਸਲ ਦੀ ਸੁਰੱਖਿਆ ਲਈ 22 ਹਜ਼ਾਰ ਰੁਪਏ ਦਾ ਸੀਸੀਟੀਵੀ ਕੈਮਰਾ ਲਗਾੁਣ ਦਾ ਫੈਸਲਾ ਕੀਤਾ। ਕਿਸਾਨ ਦਾ ਕਹਿਣਾ ਹੈ ਕਿ ਜੋ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ, ਉਹ ਸੌਰ ਊਰਜਾ ਨਾਲ ਚੱਲਦਾ ਹੈ। ਇਸ ਲਈ ਬਿਜਲੀ ਦਾ ਖਰਚਾ ਵੀ ਨਹੀਂ ਆਏਗਾ।#
ਵੀਡੀਓ ਲਈ ਕਲਿੱਕ ਕਰੋ -: