ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਚਿੱਠੀ ਲਿਖ ਕੇ ਹਰਿਆਣਾ ਤੇ ਰਾਜਸਥਾਨ ‘ਤੇ ਵਾਧੂ ਪਾਣੀ ਨਹਿਰਾਂ ਤੋਂ ਨਾ ਲੈਣ ਦੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਆਪਣਾ ਪੱਖ ਵੀ ਰੱਖਿਆ ਹੈ। ਪੰਜਾਬ ਵਿਚ ਹੜ੍ਹ ਦੀ ਸਥਿਤੀ ਕਾਰਨ ਦੋਵੇਂ ਸੂਬਿਆਂ ਦੇ ਦੋਸ਼ਾਂ ਦੇ ਬਾਅਦ ਵੀ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਣਾ ਪੈ ਰਿਹਾ ਹੈ।
12 ਜੁਲਾਈ ਨੂੰ BBMB ਦੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਨਾਲ ਹੋਈ ਬੈਠਕ ਵਿਚ ਸੂਬਾ ਸਰਕਾਰ ਨੇ ਹਰਿਆਣਾ ਤੇ ਰਾਜਸਥਾਨ ਨੂੰ ਨਹਿਰਾਂ ਤੋਂ ਪਾਣੀ ਲੈਣ ਦੀ ਅਪੀਲ ਕੀਤੀ ਸੀ ਪਰ ਦੋਵੇਂ ਹੀ ਸੂਬਿਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਤੇ ਨਾ ਹੀ ਕੋਈ ਜਵਾਬ ਦਿੱਤਾ ਜਿਸ ਦੇ ਬਾਅਦ ਪੰਜਾਬ ਸਰਕਾਰ ਨੇ BBMB ਨੂੰ ਚਿੱਠੀ ਲਿਖ ਕੇ ਹਾਲਾਤਾਂ ਬਾਰੇ ਦੱਸਿਆ।
ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਹਰਿਆਣਾ ਤੇ ਰਾਜਸਥਾਨ ਹੜ੍ਹ ਦੀ ਸਥਿਤੀ ਨੂੰ ਘੱਟ ਕਰਨ ਵਿਚ ਮਦਦ ਲਈ ਆਪਣੀ ਨਹਿਰ ਪ੍ਰਣਾਲੀ ਵਿਚ ਵਾਧੂ ਪਾਣੀ ਨਹੀਂ ਲੈਂਦੇ ਹਨ ਤਾਂ ਉਸ ਕੋਲ ਸਤਲੁਜ ਤੇ ਬਿਆਸ ਦੇ ਵਾਧੂ ਪਾਣੀ ਨੂੰ ਹੁਸੈਨੀਵਾਲਾ ਬੈਰਾਜ ਰਾਹੀਂ ਪਾਕਿਸਤਾਨ ਵੱਲ ਛੱਡਣ ਦੀ ਇਜਾਜ਼ਤ ਤੋਂ ਇਲਾਵਾ ਕੋਈ ਬਦਲ ਨਹੀਂ ਬਚੇਗਾ।
ਸਤਲੁਜ ਤੇ ਬਿਆਸ ਹਿਮਾਚਲ ਤੋਂ ਹੋ ਕੇ ਪੰਜਾਬ ਵਿਚ ਆਉਂਦੀਆਂ ਹਨ ਤੇ ਕਪੂਰਥਲਾ ਜ਼ਿਲ੍ਹੇ ਵਿਚ ਮਿਲਦੀ ਹੈ। ਇਸ ਦੇ ਬਾਅਦ ਸਤਲੁਜ ਪੰਜਾਬ ਸਰਕਾਰ ਵੱਲੋਂ ਬੇਕਾਬੂ ਹੁਸੈਨੀਵਾਲਾ ਬੈਰਾਜ ਰਾਹੀਂ ਫਿਰੋਜ਼ਪੁਰ ਵਿਚ ਪਾਕਿਸਤਾਨ ਵਿਚ ਪ੍ਰਵੇਸ਼ ਕਰਦੀ ਹੈ। ਸੂਬਿਆਂ ਵਿਚ ਜ਼ਿਆਦਾ ਮੀਂਹ ਦੇ ਬਾਅਦ ਪੰਜਾਬ ਦੀਆਂ ਨਦੀਆਂ ਵਾਧੂ ਪਾਣੀ ਦੇ ਪੱਧਰ ਨਾਲ ਜੂਝ ਰਹੀਆਂ ਹਨ ਜਿਸ ਨਾਲ ਹੜ੍ਹ ਆ ਚੁੱਕੇ ਹਨ।
ਜਲ ਸਰੋਤ ਸਕੱਤਰ ਨੇ ਬੀਬੀਐਮਬੀ ਨੂੰ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਅਤੇ ਰਾਜਸਥਾਨ ਦੋਵਾਂ ਨੇ ਆਪਣੇ ਨਹਿਰੀ ਪ੍ਰਣਾਲੀਆਂ ਲਈ ਡੈਮਾਂ ਤੋਂ ਪਾਣੀ ਨਹੀਂ ਮੰਗਿਆ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਡੈਮਾਂ ਤੋਂ ਪਾਣੀ ਕੱਢਣ ਦੇ ਸਮਰੱਥ ਨਹੀਂ ਹੈ ਕਿਉਂਕਿ ਡੈਮਾਂ ਤੋਂ ਇਲਾਵਾ ਹੋਰ ਕੈਚਮੈਂਟ ਖੇਤਰਾਂ ਵਿੱਚੋਂ ਵਹਿਣ ਵਾਲੇ ਦਰਿਆਵਾਂ ਵਿੱਚ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਪਾਣੀ ਮੌਜੂਦ ਹੈ।
ਇਹ ਵੀ ਪੜ੍ਹੋ : ਭਾਰਤ ਨੇ 26 ਨਵੇਂ Rafale Jet ਖਰੀਦਣ ਨੂੰ ਦਿੱਤੀ ਮਨਜ਼ੂਰੀ, ਸਮੁੰਦਰ ‘ਚ ਵਧੇਗੀ ਨੇਵੀ ਦੀ ਤਾਕਤ
ਪੱਤਰ ਵਿਚ ਲਿਖਿਆ ਗਿਆ ਕਿ ਰਾਜਸਥਾਨ ਤੇ ਹਰਿਆਣਾ ਦੋਵੇਂ ਦੋਸ਼ ਲਗਾਉਂਦੇ ਰਹੇ ਹਨ ਕਿ ਪੰਜਾਬ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਿਆ ਜਾ ਰਿਹਾ ਹੈ। ਜਦੋਂ ਪੂਰੇ ਸੂਬੇ ਵਿਚ ਹੜ੍ਹ ਆਉਂਦਾ ਹੈ ਤਾਂ ਹਰਿਆਣਾ ਤੇ ਰਾਜਸਥਾਨ ਵੱਲੋਂ ਆਪਣੀਆਂ ਨਹਿਰਾਂ ਰਾਹੀਂ ਪਾਣੀ ਦੀ ਮੰਗ ਨਹੀਂ ਕੀਤੀ ਜਾਂਦੀ ਤਾਂ ਅਜਿਹੇ ਵਿਚ ਪੰਜਾਬ ਕੋਲ ਫਲੱਡ ਗੇਟ ਖੋਲ੍ਹਣ ਤੇ ਪਾਣੀ ਨੂੰ ਪਾਕਿਸਤਾਨ ਵਿਚ ਭੇਜਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਦਾ ਹੈ।
ਵੀਡੀਓ ਲਈ ਕਲਿੱਕ ਕਰੋ -: