ਲੁਧਿਆਣਾ ਵਿਚ 8.49 ਕਰੋੜ ਦੀ ਲੁੱਟ ਦੇ ਬਾਅਦ ਪੰਜਾਬ ਪੁਲਿਸ ਸਖਤ ਹੋ ਗਈ ਹੈ। ਬੀਤੇ ਕੱਲ੍ਹ ਪੁਲਿਸ ਨੇ ਏਟੀਐੱਮ, ਬੈਂਕਾਂ ਤੇ ਪੈਟਰੋਲ ਪੰਪਾਂ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਸਾਰੇ ਏਟੀਐੱਮ ਦੇ ਸੁਰੱਖਿਆ ਮੁਲਾਜ਼ਮਾਂ ਤੇ ਬੈਂਕ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ। ਹੁਕਮ ਦਿੱਤੇ ਕਿ ਸਾਰੇ ਬੈਂਕ ਪ੍ਰਬੰਧਕ ਤੇ ਪੈਟਰੋਲ ਪੰਪ ਦੇ ਪ੍ਰਬੰਧਕ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਰੱਖਣ।
ਸੀਸੀਟੀਵੀ ਕੰਟਰੋਲ ਰੂਮ ਵਿਚ ਬੈਠੇ ਮੁਲਾਜ਼ਮਾਂ ਨੂੰ ਵੀ ਪੁਲਿਸ ਨੇ ਦੱਸਿਆ ਕਿ ਉਹ ਹਰ ਘੰਟੇ ਸੀਸੀਟੀਵੀ ਚੈੱਕ ਕਰਦੇ ਰਹੇ। ਦੂਜੇ ਪਾਸੇ ਬੈਂਕਾਂ, ਏਟੀਐੱਮ ਤੇ ਪੈਟਰੋਲ ਪੰਪਾਂ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਵੈਰੀਫਿਕੇਸ਼ਨ ਵੀ ਕੰਪਨੀਆਂ ਨੂੰ ਕਰਵਾਉਣ ਦੀ ਪੁਲਿਸ ਹਦਾਇਤ ਦਿੱਤੀ ਹੈ।
ਲੁਧਿਆਣਾ ਵਿਚ ਸੀਐੱਮਸੀ ਕੰਪਨੀ ਵਿਚ 4 ਸਾਲ ਤੋਂ ਕੰਮ ਕਰ ਰਿਹਾ ਕੈਸ਼ ਵੈਨ ਦਾ ਡਰਾਈਵਰ ਹੀ ਲੁੱਟ ਦਾ ਮਾਸਟਰਮਾਈਂਡ ਨਿਕਲਿਆ ਹੈ ਜਿਸ ਦੇ ਬਾਅਦ ਪੂਰੇ ਪੰਜਾਬ ਦੀ ਪੁਲਿਸ ਹੁਣ ਅਲਰਟ ਮੋਡ ‘ਤੇ ਹੈ। ਪੁਲਿਸ ਮੁਤਾਬਕ 471 ਟੀਮਾਂ ਦਾ ਗਠਨ ਏਟੀਐੱਮ ਤੇ ਬੈਂਕਾਂ ਆਦਿ ਦੀ ਚੈਕਿੰਗ ਲਈ ਕੀਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ ‘ਚ ਪ੍ਰਵਾਸੀ ਭਾਰਤੀਆਂ ਲਈ PM ਮੋਦੀ ਦਾ ਵੱਡਾ ਐਲਾਨ-‘ਹੁਣ ਅਮਰੀਕਾ ‘ਚ ਹੀ ਰਿਨਿਊ ਹੋਵੇਗਾ H-1B ਵੀਜ਼ਾ’
ਇਸ ਮੁਹਿੰਮ ਵਿਚ 3000 ਤੋਂ ਵੱਧ ਪੁਲਿਸ ਮੁਲਾਜ਼ਮ ਪੂਰੇ ਪੰਜਾਬ ਵਿਚ ਐਕਟਿਵ ਰਹੇ। 2758 ਏਟੀਐੱਮ ਤੇ 1861 ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਨੇ ਸੀਨੀਅਰ ਅਧਿਕਾਰੀਆਂ ਵੱਲੋਂ ਪੀਸੀਆਰ ਦਸਤਿਆਂ ਤੇ ਸਾਰੇ ਐੱਸਐੱਚਓ ਨੂੰ ਵੀ ਸਖਤ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਇਲਾਕਿਆਂ ਵਿਚ ਗਸ਼ਤ ਵਧਾਓ। ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਏਟੀਐੱਮ ਤੇ ਬੈਂਕਾਂ ‘ਤੇ ਚੈਕਿੰਗ ਕਰੇ।
ਵੀਡੀਓ ਲਈ ਕਲਿੱਕ ਕਰੋ -: