ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ ਹੋ ਗਿਆ ਹੈ। ਇਹ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਇੱਥੇ ਦੇ SSP ਦਫ਼ਤਰ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਰਾਹੀਂ ਸਰਹੱਦ ਤੋਂ ਲੈ ਕੇ ਹਰ ਵੱਡੇ ਅੰਤਰਰਾਜੀ ਬਲਾਕ, ਵੱਡੇ ਚੌਕ-ਚੌਰਾਹੇ, 10 ਥਾਣਿਆਂ, ਮਾਈਨਿੰਗ ਬਲਾਕਾਂ ‘ਤੇ 192 ਆਧੁਨਿਕ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਇਹ SSP ਦੇ ਮੋਬਾਈਲ ’ਤੇ ਵੀ ਆਨਲਾਈਨ ਹੋਣਗੇ।
ਜਾਣਕਾਰੀ ਅਨੁਸਾਰ ਸਰਹੱਦ ਤੋਂ ਸ਼ਹਿਰ ਤੱਕ 192 ਅਤਿ ਆਧੁਨਿਕ ਕੈਮਰੇ ਲਗਾਏ ਗਏ ਹਨ। ANPR (ਆਟੋਮੈਟਿਕ ਨੰਬਰ ਪਲੇਟ ਰੀਡਰ) ਕੈਮਰੇ 6 ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਨਾਕਿਆਂ ਮਾਧੋਪੁਰ, ਪਰਮਾਨੰਦ, ਕਥਲੋਰ, ਚੱਕੀ ਪੁਲ, ਮਲਿਕਪੁਰ, ਬਾਘੜ ਚੌਕ ਵਿਖੇ ਲਗਾਏ ਗਏ ਹਨ। ਜੇਕਰ ਕਿਸੇ ਨਾਕੇ ‘ਤੇ ਕੋਈ ਚੋਰੀ ਦਾ ਵਾਹਨ ਆਉਂਦਾ ਹੈ ਤਾਂ ਏ ਇਹ ਤੁਰੰਤ ਨੰਬਰ ਟਰੇਸ ਕਰਕੇ ਦੱਸੇਗਾ ਕਿ ਗੱਡੀ ਚੋਰੀ ਦੀ ਹੈ। ਹਰ ਪੁਆਇੰਟ ‘ਤੇ 3-3 ਕੈਮਰੇ ਲਗਾਏ ਗਏ ਹਨ ਜੋ ਆਉਣ-ਜਾਣ ਵਾਲੇ ਵਾਹਨਾਂ ਨੂੰ ਸਕੈਨ ਕਰਨਗੇ।
ਪੂਰੇ ਨੈੱਟਵਰਕ ਦੀ ਕਮਾਂਡ SSP ਦਫ਼ਤਰ ‘ਚ ਬਣੇ ਵਿਸ਼ੇਸ਼ ਹਾਲ ‘ਚ ਰੱਖੀ ਗਈ ਹੈ। ਇਸ ਸਬੰਧੀ 7 ਕਰਮਚਾਰੀ ਦਿਨ ਅਤੇ 7 ਰਾਤ ਦੀਆਂ ਸ਼ਿਫਟਾਂ ‘ਚ ਡਿਊਟੀ ‘ਤੇ ਤਾਇਨਾਤ ਹਨ। ਹਰ SHO, ਪੁਲਿਸ ਅਧਿਕਾਰੀ ਦੀ ਗੱਡੀ ’ਤੇ GPS ਲਗਾਇਆ ਗਿਆ ਹੈ। ਕਮਾਂਡ ਸੈਂਟਰ ‘ਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ‘ਤੇ ਜੋ ਵੀ ਟੀਮ ਨੇੜੇ ਹੁੰਦੀ ਹੈ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇਸ ਰਾਹੀਂ ਸ਼ਹਿਰ ਦੇ ਕਿਸੇ ਵੀ ਹਿੱਸੇ ਤੱਕ ਪਹੁੰਚਣ ਲਈ 5 ਮਿੰਟ ਅਤੇ ਪੇਂਡੂ ਤੱਕ 15 ਮਿੰਟ ਲੱਗਦੇ ਹਨ।
ਇਹ ਵੀ ਪੜ੍ਹੋ : ਸ਼੍ਰੀ ਚੋਲਾ ਸਾਹਿਬ ਜੋੜ ਮੇਲੇ ‘ਚ ਸੈਲਫੀ ਲੈਂਦਾ ਨੌਜਵਾਨ ਝੂਲੇ ‘ਚ ਫਸਿਆ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ
ਫੌਜ ਵੱਲੋਂ ਵੱਖਰੇ ਤੌਰ ‘ਤੇ 6 ਹਾਈਟੈਕ ਬਲਾਕ ਵੀ ਬਣਾਏ ਗਏ ਹਨ। ਇਹ ਪੰਜਾਬ ਦਾ ਪਹਿਲਾ ਹਾਈਟੈਕ ਕਮਾਂਡ ਸੈਂਟਰ ਹੈ ਜੋ ਬਹੁਤ ਸਾਰੇ ਅਪਰਾਧਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕਰ ਰਿਹਾ ਹੈ। ਇਹ ਸਰਹੱਦ ਦੇ ਸੰਵੇਦਨਸ਼ੀਲ ਸਥਾਨਾਂ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਹੈ। ਇਸ ਦੇ ਨਾਲ ਹੀ ਨਾਜਾਇਜ਼ ਮਾਈਨਿੰਗ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹੇ ਦੇ ਅੱਠ ਮਾਈਨਿੰਗ ਖੇਤਰ ਕੈਮਰਿਆਂ ਦੀ ਨਿਗਰਾਨੀ ਹੇਠ ਹਨ। ਇਨ੍ਹਾਂ ਵਿੱਚ ਕਥਲੋਰ, ਕੌਂਤਰਪੁਰ, ਕੀੜੀ, ਬੇਹਦੀਆਂ, ਬਮਿਆਲ, ਹਰਿਆਲ, ਏਅਰਫੋਰਸ ਦੇ ਸਾਹਮਣੇ, ਚੱਕੀ ਪੁਲ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੱਸ ਦੇਈਏ 2016 ਵਿੱਚ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਵਿੱਚ ਰੱਖਿਆ ਦੀ ਦੂਜੀ ਲਾਈਨ ਦੀ ਲੋੜ ਮਹਿਸੂਸ ਕੀਤੀ ਸੀ। ਜਿਸ ‘ਤੋਂ ਬਾਅਦ ਪਠਾਨਕੋਟ ‘ਚ ਸੁਰੱਖਿਆ ਲਈ ਆਧੁਨਿਕ ਕਮਾਂਡ ਸੈਂਟ ਸਥਾਪਿਤ ਕੀਤਾ ਗਿਆ ਹੈ। ਇਹ ਤਿਆਰ ਕਰਨ ਵਾਲਾ ਪਠਾਨਕੋਟ ਸੂਬੇ ਦਾ ਪਹਿਲਾਂ ਜ਼ਿਲ੍ਹਾ ਬਣ ਗਿਆ ਹੈ।