ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇੱਕ ਅਜਿਹੇ ਪਾਖੰਡੀ ਬਾਬੇ ਦਾ ਪਰਦਾਫਾਸ਼ ਕੀਤਾ ਹੈ ਜੋ ਪਾਵਨ ਗ੍ਰੰਥ ਦਾ ਪ੍ਰਕਾਸ਼ ਕਰ ਉਨ੍ਹਾਂ ਦੀ ਹਜ਼ੂਰੀ ਵਿੱਚ ਲੋਕਾਂ ਦੇ ਭੂਤ ਭਜਾਉਣ ਦਾ ਕੰਮ ਕਰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਜਲੰਧੜ ਦੇ ਪਿੰਡ ਨੰਦਨਪੁਰ ਵਿੱਚ ਇੱਕ ਅਖੌਤੀ ਬਾਬੇ ਵੱਲੋਂ ਬਣਾਏ ਗੁਰਦੁਆਰੇ ’ਤੇ ਛਾਪਾ ਮਾਰਿਆ, ਪਰ ਛਾਪੇ ਦੀ ਸੂਚਨਾ ਮਿਲਦਿਆਂ ਹੀ ਪਾਖੰਡੀ ਬਾਬਾ ਮੌਕੇ ਤੋਂ ਭੱਜ ਗਿਆ।
ਜਲੰਧਰ ਦੇ ਨੰਦਨਪੁਰ ‘ਚ ਸਤਿਕਾਰ ਕਮੇਟੀ ਦੇ ਅਹੁਦੇਦਾਰ ਪਾਖੰਡੀ ਬਾਬੇ ਦੇ ਡੇਰੇ ‘ਤੇ ਬਾਕਾਇਦਾ ਪੁਲਿਸ ਲੈ ਕੇ ਛਾਪਾ ਮਾਰਨ ਪਹੰਚੇ ਹੋਏ ਸਨ। ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਨੰਦਨਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕਬਜ਼ੇ ਦੀ ਜ਼ਮੀਨ ‘ਤੇ ਇੱਕ ਧਾਰਮਿਕ ਸਥਾਨ ਬਣਾਇਆ ਗਿਆ ਸੀ।
ਧਰਮ ਅਸਥਾਨ ਦਾ ਬਾਬਾ ਲੋਕਾਂ ਨੂੰ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਕਰਨ ਲਈ ਧਾਗੇ-ਤਵੀਤ ਜਾਂ ਫਿਰ ਸੁਆਹ ਦੀਆਂ ਪੜੀਆਂ ਬਣਾ ਕੇ ਦਿੰਦਾ ਹੈ। ਇਸ ਤੋਂ ਇਲਾਵਾ ਉਹ ਲੋਕਾਂ ਦੇ ਭੂਤ ਕੱਢਣ ਦਾ ਕੰਮ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਾਰਾ ਪਾਖੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰ ਰਹੇ ਹਨ। ਜਦਕਿ ਸਿੱਖ ਧਰਮ ਪਾਖੰਡਾਂ ਤੋਂ ਕੋਹਾਂ ਦੂਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਾਖੰਡੀ ਬਾਬੇ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਦੇ ਕੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਹ ਪੁਲਿਸ ਨਾਲ ਨੰਦਨਪੁਰ ਦੇ ਡੇਰੇ ‘ਤੇ ਪਹੁੰਚ ਗਏ ਸਨ ਪਰ ਡੇਰੇ ਨੂੰ ਚਲਾ ਰਹੇ ਪਾਖੰਡੀ ਬਾਬੇ ਨੂੰ ਉਸ ਦੇ ਆਉਣ ਦਾ ਪਤਾ ਲੱਗ ਗਿਆ ਅਤੇ ਉਸ ਵੱਲੋਂ ਬਣਾਏ ਗਏ ਗੁਰਦੁਆਰੇ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ, ਜਿਸ ‘ਤੇ ਨਿਸ਼ਾਨ ਸਾਹਿਬ ਵੀ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਅਹਿਮ ਫੈਸਲਾ, ਡਿਸਿਲਟਿੰਗ ਦੇ ਨਾਂ ‘ਤੇ 32 ਥਾਵਾਂ ‘ਤੇ ਕੀਤੀ ਜਾ ਰਹੀ ਮਾਈਨਿੰਗ ‘ਤੇ ਲਾਈ ਰੋਕ
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਮੰਗਵਾ ਕੇ ਗੁਰੂਘਰ ਵਿਖੇ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਖੰਡ ਕਰਕੇ ਇਥੇ ਦੇ ਬਾਬਾ ਨੇ ਦੋਸ਼ ਕੀਤਾ ਹੈ ਅਤੇ ਉਸ ਦੀ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਜੇ ਉਹ ਖੁਦ ਹੀ ਸਤਿਕਾਰ ਕਮੇਟੀ ਦੇ ਸਾਹਮਣੇ ਆ ਕੇ ਆਪਣੀ ਗਲਤੀ ਮੰਨ ਲਏ ਤਾਂ ਬਿਹਤਰ ਹੈ।
ਇਸ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਤਿਕਾਰ ਕਮੇਟੀ ਵੱਲੋਂ ਸ਼ਿਕਾਇਤ ਆਈ ਹੈ। ਉਹ ਉਸ ਦੀ ਜਾਂਚ ਕਰ ਰਹੇ ਹਨ। ਉਹ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਤਿਕਾਰ ਕਮੇਟੀ ਨੂੰ ਨਾਲ ਲੈ ਕੇ ਆਏ ਸਨ, ਪਰ ਇੱਥੇ ਮੁਲਜ਼ਮ ਦਾ ਕੋਈ ਪਤਾ ਨਹੀਂ ਲੱਗਾ।
ਵੀਡੀਓ ਲਈ ਕਲਿੱਕ ਕਰੋ -: