ਭਵਾਨੀਗੜ੍ਹ ਵਿੱਚ ਦਿਨ-ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤ ਗਿਆ। ਥਾਣਾ ਸਦਰ ਦੇ ਪਿੰਡ ਖੇੜੀਚੰਦਵਾ ‘ਚ ਦਿਨ-ਦਿਹਾੜੇ ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਲੁਟੇਰਿਆਂ ਨੇ ਘਰ ‘ਚ ਇਕੱਲੀ 42 ਸਾਲਾ ਔਰਤ ਦਾ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਇਸ ਘਟਨਾ ਕਾਰਨ ਇਲਾਕੇ ਵਿਚ ਸਨਸਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਵਿਹੜੇ ‘ਚ ਪਈ ਮਿਲੀ।
ਪਿੰਡ ਖੇੜੀਚੰਦਵਾ ਵਿਖੇ ਅੱਜ ਪਰਮਜੀਤ ਕੌਰ ਪਤਨੀ ਨਿਰਮਲ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਉਸ ਦੇ ਘਰ ਦੇ ਵਿਹੜੇ ਵਿੱਚ ਪਈ ਮਿਲੀ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਕੌਰ ਦਾ ਪਤੀ ਕਿਸੇ ਕੰਮ ਲਈ ਗਿਆ ਹੋਇਆ ਸੀ ਅਤੇ ਉਹ ਘਰ ਵਿਚ ਇਕੱਲੀ ਸੀ। ਦੁਪਹਿਰ ਕਰੀਬ 2 ਵਜੇ ਜਦੋਂ ਉਸ ਦਾ ਨੌਕਰ ਘਰ ਗਿਆ ਤਾਂ ਦੇਖਿਆ ਕਿ ਪਰਮਜੀਤ ਕੌਰ ਖੂਨ ਨਾਲ ਲੱਥਪੱਥ ਘਰ ਦੇ ਵਿਹੜੇ ਵਿਚ ਪਈ ਸੀ, ਜਿਸ ਤੋਂ ਰੌਲਾ ਪਾਉਣ ‘ਤੇ ਇਕੱਠੇ ਹੋਏ ਪਿੰਡ ਵਾਲਿਆਂ ਨੇ ਔਰਤ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾ ਦੇ ਸਾਲੇ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਉਸ ਦੀ ਭਰਜਾਈ ਘਰ ਵਿੱਚ ਇਕੱਲੀ ਸੀ ਤਾਂ ਲੁਟੇਰੇ ਲੁੱਟ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਏ ਅਤੇ ਉਸ ਦੀ ਭਰਜਾਈ ਦੇ ਸਿਰ ‘ਤੇ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਘਰ ਦੇ ਅੰਦਰ ਪਈਆਂ ਅਲਮਾਰੀਆਂ ਦੀ ਭੰਨਤੋੜ ਕੀਤੀ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਪਰਿਵਾਰ ਵੱਲੋਂ ਰੱਖਿਆ ਕੁੱਤਾ ਵੀ ਬੁਰੀ ਹਾਲਤ ਵਿੱਚ ਪਿਆ ਸੀ।
ਇਸ ਮੌਕੇ ‘ਤੇ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ DSP ਮੋਹਿਤ ਅਗਰਵਾਲ ਅਤੇ ਸਥਾਨਕ ਥਾਣਾ ਮੁਖੀ ਸਬ-ਇੰਸਪੈਕਟਰ ਪ੍ਰਤੀਕ ਜਿੰਦਲ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾਏਗਾ।
ਇਹ ਵੀ ਪੜ੍ਹੋ : ਲੁਧਿਆਣਾ : ਹਨੀਟ੍ਰੈਪ ‘ਚ ਫ਼ਸਿਆ ਸਾਬਕਾ ਫੌਜੀ, ਨਿਊਡ ਵੀਡੀਓ ਬਣਾਈ, ਮੰਗੇ 5 ਲੱਖ ਰੁਪਏ
ਜ਼ਿਕਰਯੋਗ ਹੈ ਕਿ ਫੇਜ਼-1 ਤੋਂ 8 ਫਰਵਰੀ ਨੂੰ ਇੱਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਅਗਵਾ ਕਰਨ ਤੋਂ ਬਾਅਦ ਉਹ ਉਸ ਨੂੰ ਪਿੰਡ ਬੜਮਾਜਰਾ ਦੇ ਜੰਗਲ ਵਿੱਚ ਲੈ ਗਏ। ਉਥੇ ਜਾ ਕੇ ਉਸ ਦੇ ਹੱਥ ਦੀਆਂ ਉਂਗਲਾਂ ਦਾਤਰ ਨਾਲ ਕੱਟ ਦਿੱਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: