ਜਲਾਲਾਬਾਦ ਤੋਂ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਅਮੀਰ ਖਾਸ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਦੁਪਹਿਰ 22.50 ਲੱਖ ਦੀ ਲੁੱਟ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ।
ਪੀੜਤ ਮੁਤਾਬਕ ਗੁਰੂ ਸੇਵਕ ਸਿੰਘ ਆਪਣੀ ਕਾਰ ਵਿੱਚ ਪੈਟਰੋਲ ਪਾਉਣ ਲਈ ਆਇਆ ਸੀ। ਜਿਵੇਂ ਹੀ ਉਹ ਤੇਲ ਪਾ ਕੇ ਪੰਪ ਤੋਂ ਬਾਹਰ ਨਿਕਲਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਪੀਲਾ ਪਟਕਾ ਬੰਨ੍ਹਿਆ ਹੋਇਆ ਸੀ। ਪੀੜਤ ਮੁਤਾਬਕ ਦੋਸ਼ੀਆਂ ਨੇ ਉਸ ਨੂੰ ਹਥਿਆਰ ਦਿਖਾ ਕੇ ਉਨ੍ਹਾਂ ਦੀ ਗੱਡੀ ਰੋਕ ਦਿੱਤੀ। ਜਦੋਂ ਉਸ ਨੇ ਗੱਡੀ ਰੋਕੀ ਤਾਂ ਦੋਸ਼ੀ ਉਸ ਦੇ ਨਾਲ ਵਾਲੀ ਸੀਟ ‘ਤੇ ਰੱਖਿਆ ਨੋਟਾਂ ਨਾਲ ਭਰਿਆ ਬੈਗ ਚੁੱਕ ਕੇ ਭੱਜ ਗਏ।
ਇਸ ਦੇ ਨਾਲ ਹੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਜਿਸ ਵਿੱਚ ਦੋ ਨੌਜਵਾਨ ਲੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫ਼ੌਜ ਭਰਤੀ ਰੈਲੀ ਦੀਆਂ ਤਰੀਕਾਂ ਦਾ ਐਲਾਨ, ਪਟਿਆਲਾ ‘ਚ 6 ਜ਼ਿਲ੍ਹਿਆਂ ਤੋਂ 5000 ਉਮੀਦਵਾਰ ਹੋਣਗੇ ਸ਼ਾਮਲ
ਘਟਨਾ ਦੀ ਸੂਚਨਾ ਮਿਲਦੇ ਹੀ ਫਾਜ਼ਿਲਕਾ ਦੇ ਐੱਸਐੱਸਪੀ ਮਨਜੀਤ ਸਿੰਘ ਦੇਸੀ ਮੌਕੇ ‘ਤੇ ਪਹੁੰਚ ਗਏ। ਐੱਸਐੱਸਪੀ ਦੇਸੀ ਨੇ ਦੱਸਿਆ- ਗੁਰਸੇਵਕ ਨਾਂ ਦਾ ਵਿਅਕਤੀ ਆਪਣੇ ਘਰੋਂ ਕੁਝ ਨਕਦੀ ਲੈ ਕੇ ਆਇਆ ਸੀ। ਸੀਸੀਟੀਵੀ ਦੇ ਆਧਾਰ ’ਤੇ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਜਦਕਿ ਕੁਝ ਅਹਿਮ ਸੁਰਾਗ ਪੁਲੀਸ ਕੋਲ ਹਨ,। ਜਿਸ ਦੇ ਆਧਾਰ ‘ਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: