ਭਾਰਤੀ ਮਹਿਲਾ ਹਾਕੀ ਟੀਮ ‘ਚ ਵੱਡਾ ਬਦਲਾਅ ਹੋਇਆ ਹੈ। ਮਿਡਫੀਲਡਰ ਸਲੀਮਾ ਟੇਟੇ ਨੂੰ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਦੀ ਥਾਂ ‘ਤੇ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੇ FIH ਪ੍ਰੋ ਲੀਗ ਦੇ ਬੈਲਜੀਅਮ ਅਤੇ ਇੰਗਲੈਂਡ ਲੇਗ ਲਈ ਭਾਰਤ ਦੀ 24 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਜਦਕਿ ਨਵਨੀਤ ਕੌਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਸਲੀਮਾ ਨੇ ਕਿਹਾ – ਮੈਨੂੰ ਖੁਸ਼ੀ ਹੈ ਕਿ ਮੈਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਹ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਡੇ ਕੋਲ ਇੱਕ ਮਜ਼ਬੂਤ ਟੀਮ ਹੈ ਜਿਸ ਵਿੱਚ ਤਜਰਬੇਕਾਰ ਅਤੇ ਨੌਜਵਾਨ ਖਿਡਾਰੀ ਹਨ।
ਉਸ ਨੇ ਕਿਹਾ ਕਿ ‘ਅਸੀਂ ਐਫਆਈਐਚ ਪ੍ਰੋ ਲੀਗ ਦੇ ਆਉਣ ਵਾਲੇ ਬੈਲਜੀਅਮ ਅਤੇ ਇੰਗਲੈਂਡ ਪੜਾਅ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਵਾਂਗੇ। ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੋਵੇਗਾ। ਸਵਿਤਾ ਓਲੰਪਿਕ ਕੁਆਲੀਫਾਇਰ ਅਤੇ ਉਸ ਤੋਂ ਬਾਅਦ ਦੇ ਪ੍ਰੋ ਲੀਗ ਮੈਚਾਂ ਵਿੱਚ ਭਾਰਤ ਦੀ ਕਪਤਾਨ ਸੀ।
ਇਹ ਵੀ ਪੜ੍ਹੋ : UK ‘ਚ ਪਹਿਲੀ ਵਾਰ ਪਾਰਲੀਮੈਂਟ ‘ਚ ਗੂੰਜਿਆ ਗੁਰਬਾਣੀ ਦਾ ਪਾਠ, ਸੰਸਦ ‘ਚ ਛਾਇਆ ਇਲਾਹੀ ਆਨੰਦ
ਬੈਲਜੀਅਮ ਵਿੱਚ 22 ਤੋਂ 26 ਮਈ ਤੱਕ ਅਤੇ ਇੰਗਲੈਂਡ ਵਿੱਚ 1 ਤੋਂ 9 ਜੂਨ ਤੱਕ ਮੈਚ ਹੋਣਗੇ। ਭਾਰਤ ਪਹਿਲੇ ਗੇੜ ਵਿੱਚ ਦੋ ਵਾਰ ਅਰਜਨਟੀਨਾ ਅਤੇ ਬੈਲਜੀਅਮ ਦਾ ਸਾਹਮਣਾ ਕਰੇਗਾ। ਟੀਮ ਲੰਡਨ ਪੜਾਅ ‘ਚ ਬ੍ਰਿਟੇਨ ਅਤੇ ਜਰਮਨੀ ਨਾਲ ਖੇਡੇਗੀ। ਭਾਰਤ ਇਸ ਸਮੇਂ ਪ੍ਰੋ ਲੀਗ ਟੇਬਲ ਵਿੱਚ ਛੇਵੇਂ ਸਥਾਨ ‘ਤੇ ਹੈ। ਸਲੀਮਾ ਨੇ ਹਾਲ ਹੀ ਵਿੱਚ ਹਾਕੀ ਇੰਡੀਆ ਸਲਾਨਾ ਅਵਾਰਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਫੀਮੇਲ ਪਲੇਅਰ ਆਫ ਦਿ ਈਅਰ ਅਵਾਰਡ ਪ੍ਰਾਪਤ ਕੀਤਾ।
ਭਾਰਤੀ ਮਹਿਲਾ ਟੀਮ:
ਗੋਲਕੀਪਰ: ਸਵਿਤਾ ਪੁਨੀਆ, ਬਿਛੂ ਦੇਵੀ ਖਰਾਬਮ।
ਡਿਫੈਂਡਰ: ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਮੋਨਿਕਾ, ਜੋਤੀ ਛੱਤਰੀ, ਮਹਿਮਾ ਚੌਧਰੀ।
ਮਿਡਫੀਲਡਰ: ਸਲੀਮਾ ਟੇਟੇ (ਕਪਤਾਨ), ਵੈਸ਼ਨਵੀ ਵਿੱਠਲ ਫਾਲਕੇ, ਨਵਨੀਤ ਕੌਰ, ਨੇਹਾ, ਜੋਤੀ, ਬਲਜੀਤ ਕੌਰ, ਮਨੀਸ਼ਾ ਚੌਹਾਨ, ਲਾਲਰੇਮਸਿਆਮੀ।
ਫਾਰਵਰਡ: ਮੁਮਤਾਜ਼ ਖਾਨ, ਸੰਗੀਤਾ ਕੁਮਾਰੀ, ਦੀਪਿਕਾ, ਸ਼ਰਮੀਲਾ ਦੇਵੀ, ਪ੍ਰੀਤੀ ਦੂਬੇ, ਵੰਦਨਾ ਕਟਾਰੀਆ, ਸੁਨੇਲਿਤਾ ਟੋਪੋ, ਦੀਪਿਕਾ ਸੋਰੇਂਗ।
ਵੀਡੀਓ ਲਈ ਕਲਿੱਕ ਕਰੋ -: