ਭਾਰਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਦਾ ਸ਼ੈਡਿਊਲ 27 ਜੂਨ ਨੂੰ ਜਾਰੀ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਨਾਲ ਅਹਿਮਦਾਬਾਦ ਦੇ ਮੈਦਾਨ ਵਿਚ ਮੁਕਾਬਲੇ ਖੇਡਣ ‘ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਕ੍ਰਿਕਟ ਟੀਮ ਆਸਟ੍ਰੇਲੀਆ ਤੇ ਅਫਗਾਨਿਸਤਾਨ ਖਿਲਾਫ ਆਪਣੇ ਮੈਚ ਬੰਗਲੌਰ ਤੇ ਚੇਨਈ ਦੇ ਮੈਦਾਨ ‘ਤੇ ਖੇਡੇਗੀ। ਬੀਸੀਸੀਆਈ 27 ਜੂਨ ਨੂੰ ਮੁੰਬਈ ‘ਚ 11.30 ‘ਤੇ ਵਨਡੇ ਵਰਲਡ ਕੱਪ ਦੇ ਸ਼ੈਡਿਊਲ ਦਾ ਐਲਾਨ ਕਰੇਗੀ।
ਆਈਸੀਸੀ ਤੇ ਬੀਸੀਸੀਆਈ ਨੇ ਪਾਕਿਸਤਾਨ ਦੇ 2 ਮੈਚਾਂ ਦੇ ਵੈਨਿਊ ਬਦਲਣ ਦੀ ਮੰਗ ਨੂੰ ਨਕਾਰ ਦਿੱਤਾ। ਆਗਾਮੀ ਵਨਡੇ ਵਰਲਡ ਦਾ ਪਹਿਲਾ ਮੁਕਾਬਲੇ 5 ਅਕਤੂਬਰ ਨੂੰ ਖੇਡਿਆ ਜਾ ਸਕਦਾ ਹੈ। 27 ਜੂਨ ਤੋਂ ਠੀਕ 100 ਦਿਨ ਦਾ ਕਾਊਨਡਾਊਨ ਇਸ ਮੈਗਾ ਟੂਰਨਾਮੈਂਟ ਲਈ ਸ਼ੁਰੂ ਹੋ ਜਾਵੇਗਾ। ਬੀਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ 27 ਜੂਨ ਨੂੰ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਆਈਸੀਸੀ ਦਾ ਇਕ ਈਵੈਂਟ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’
ਪਾਕਿਸਤਾਨ ਨੇ ਪਹਿਲਾਂ ਭਾਰਤ ਖਿਲਾਫ ਅਹਿਮਦਾਬਾਦ ਦੇ ਮੈਦਾਨ ‘ਤੇ ਮੁਕਾਬਲਾ ਖੇਡਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਇਸ ਮੁਕਾਬਲੇ ਨੂੰ ਚੇਨਈ, ਬੰਗਲੌਰ ਜਾਂ ਫਿਰ ਕੋਲਕਾਤਾ ਵਿਚ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਪਾਕਿਸਤਾਨ ਨੇ ਮੁਕਾਬਲੇ ਦੇ ਵੈਨਿਊ ਨੂੰ ਬਦਲਣ ਪਿੱਛੇ ਸਿਆਸੀ ਕਾਰਨਾਂ ਦਾ ਹਵਾਲਾ ਦਿੱਤਾ ਸੀ।
ਅਹਿਮਦਾਬਾਦ ਦੇ ਨਰਿੰਰ ਮੋਦੀ ਸਟੇਡੀਅਮ ਵਿਚ ਇਸ ਟੂਰਨਾਮੈਂਟ ਦਾ ਪਹਿਲਾ ਤੇ ਫਾਈਨਲ ਮੁਕਾਬਲਾ ਖੇਡਿਆ ਜਾ ਸਕਦਾ ਹੈ। ਮੈਗਾ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋ ਸਕਦੀ ਹੈ ਤੇ ਖਿਤਾਬੀ ਮੁਕਾਬਲਾ 19 ਨਵੰਬਰ ਨੂੰ ਖੇਡਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: