ਬੇਗੋਵਾਲ ਥਾਣੇ ਅਧੀਨ ਪੈਂਦੇ ਪਿੰਡ ਮਿਆਣੀ ਭੱਗੂਪੁਰੀਆ ਵਿੱਚ ਇਕ ਸਰਕਾਰੀ ਸਕੂਲ ਟੀਚਰ ਵੱਲੋਂ ਆਪਣੀਆਂ ਸਾਥੀ ਅਧਿਆਪਕਾਵਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬੇਗੋਵਾਲ ਥਾਣੇ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ ਨੇ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਂਵਾਂ ਵੱਲੋਂ ਕਥਿਤ ਤੌਰ ‘ਤੇ ਜ਼ਲੀਲ ਕਰਨ ‘ਤੇ ਫਾਹਾ ਲੈ ਲਿਆ। ਬੇਗੋਵਾਲ ਪੁਲਿਸ ਨੇ ਦੋਵਾਂ ਅਧਿਆਪਕਾਵਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਖਿਲਾਫ ਪਰਚਾ ਦਰਜ ਕਰ ਲਿਆ ਹੈ।
ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਖੁਦ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਬਤੌਰ ਈਟੀਟੀ ਟੀਚਰ ਲੱਗਾ ਹੋਇਆ ਹੈ। 2 ਮਈ ਨੂੰ ਉਸ ਦੀ ਪਤਨੀ ਨਮਰਤਾ ਸ਼ਰਮਾ (40) ਕਰੀਬ 9.30 ਵਜੇ ਦਿਨ ਆਪਣੀ ਡਿਊਟੀ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਕਰੀਬ 12.15 ਵਜੇ ਦਿਨ ਉਹ ਸਕੂਲ ਤੋਂ ਘਰ ਵਾਪਸ ਆ ਗਈ।
ਨਮਰਤਾ ਨੇ ਸਕੂਲ ਤੋਂ ਵਾਪਸ ਆ ਕੇ ਦੱਸਿਆ ਕਿ ਉਸ ਦੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਨੂੰ ਲੈ ਕੇ ਬਹਿਸ ਹੋਈ ਹੈ ਤੇ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜ਼ਲੀਲ ਕੀਤਾ ਤੇ ਮਾੜਾ-ਚੰਗਾ ਬੋਲਿਆ ਹੈ। ਉਸ ਦੇ ਪਤੀ ਨੇ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪਰਸੋਂ ਆਪ ਨਾਲ ਜਾ ਕੇ ਸਕੂਲ ਦੀਆ ਮੈਡਮਾਂ ਨਾਲ ਗੱਲ ਕਰਕੇ ਆਵਾਂਗਾ।
ਉਸ ਤੋਂ ਬਾਅਦ ਮੈਂ ਤੇ ਮੇਰੀ ਪਤਨੀ, ਪੁੱਤਰ ਸ਼ਮੀਰ ਖਾਣਾ ਖਾ ਕੇ ਆਪਣੇ ਘਰ ਰਾਤ ਨੂੰ ਬੈਠੇ ਸੀ ਤਾਂ 10 ਕੁ ਵਜੇ ਨਮਰਤਾ ਕਮਰੇ ‘ਚੋਂ ਉਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਜਿਸ ਤੇ ਮੇਰਾ ਬੇਟਾ ਮੇਰੀ ਪਤਨੀ ਨੂੰ ਬੁਲਾਉਣ ਗਿਆ ਪਰ ਉਹ ਨਹੀਂ ਆਈ। ਫਿਰ ਅਚਾਨਕ 15 ਮਿੰਟ ਬਾਅਦ ਮੇਰੀ ਘਰਵਾਲੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਉਸ ਨੇ ਮੇਰੇ ਕਮਰੇ ਵਾਲੇ ਦਰਵਾਜੇ ਦਾ ਬਾਹਰੋਂ ਕੁੰਡਾ ਲਾ ਦਿੱਤਾ, ਜਿਸ ‘ਤੇ ਅਸੀਂ ਅਵਾਜ਼ਾਂ ਮਾਰੀਆ ਪਰ ਉਸ ਨੇ ਕੁੰਡਾ ਨਹੀ ਖੋਲ੍ਹਿਆ।
ਇਸ ਤੋਂ ਬਾਅਦ ਮੈਂ ਆਪਣੀ ਮਾਤਾ ਜਸਵੰਤ ਰਾਣੀ ਨੂੰ ਫੋਨ ਕੀਤੇ ਜਿਸ ‘ਤੇ ਮੇਰਾ ਭਰਾ ਦੀਪਕ ਬਜਾਜ ਮੇਰੇ ਘਰ ਆਇਆ ਤੇ ਉਸ ਨੇ ਮੇਰੇ ਕਮਰੇ ਦਾ ਕੁੰਡਾ ਖੋਲ੍ਹਿਆ ਤੇ ਅਸੀਂ ਦੂਜੇ ਕਮਰੇ ਵਿੱਚ ਦੇਖਿਆ ਕਿ ਨਮਰਤਾ ਨੇ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ ਸੀ। ਅਸੀਂ ਉਸ ਨੂੰ ਹੇਠਾਂ ਲਾਹ ਕੇ ਸਿਵਲ ਹਸਪਤਾਲ ਬੇਗੋਵਾਲ ਲੈ ਗਏ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉਸਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾ ਉਸ ਨੇ ਲਿਪਸਟਿਕ ਨਾਲ ਕਮਰੇ ਦੀ ਕੰਧ ‘ਤੇ ਅਤੇ ਅਲਮਾਰੀ ਦੇ ਦਰਵਾਜੇ ਲਿਖਿਆ ਕਿ ਉਸ ਨੂੰ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਜਲੀਲ ਕੀਤਾ ਹੈ ਅਤੇ ਮੈਂਟਲੀ ਟਾਰਚਰ ਕਰਦੀਆਂ ਹਨ। ਉਨ੍ਹਾਂ ਨੂੰ ਬਿਲਕੁਲ ਵੀ ਨਾ ਬਖਸਿਆ ਜਾਵੇ। ਮੇਰੀ ਮੌਤ ਦੀਆਂ ਜ਼ਿੰਮੇਵਾਰ ਰਵਨੀਤ ਕੌਰ ਤੇ ਮਨਦੀਪ ਕੌਰ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਬੇਗੋਵਾਲ ਪੁਲਿਸ ਨੇ ਦੋਵਾਂ ਦੋਸ਼ੀ ਅਧਿਆਪਕਾਂਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਬੇਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਦੋਸ਼ੀ ਅਧਿਆਪਕਾਂਵਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।