ਰਿਸ਼ੀ ਨਗਰ ਇਲਾਕੇ ਵਿਚ ਐਕਟਿਵਾ ਸਵਾਰ ਵਿਅਕਤੀ ਟਰਾਲੀ ਦੇ ਹੇਠਾਂ ਆ ਗਿਆ। ਟਰਾਲੀ ਦੇ ਪਿਛਲੇ ਟਾਇਰ ਸਿਰ ਦੇ ਉਪਰੋਂ ਲੰਘਣ ਕਾਰਨ ਵਿਅਕਤੀ ਦੀ ਮੌਕੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੌਸ਼ਨ ਲਾਲ (40) ਵਜੋਂ ਹੋਈ ਹੈ। ਉਹ ਸਕਿਓਰਿਟੀ ਗਾਰਡ ਸੀ।
ਬੀਤੇ ਕੱਲ੍ਹ ਉਹ ਸਕੂਟੀ ‘ਤੇ ਡਿਊਟੀ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਸੜਕ ‘ਤੇ ਇਕ ਗਲੀ ਤੋ ਕਾਰ ਬਾਹਰ ਕੱਢੀ। ਰੌਸ਼ਨ ਲਾਲ ਨੇ ਕਾਰ ਤੋਂ ਬਚਾਅ ਕਰਨ ਲਈ ਐਕਟਿਵਾ ਦੀ ਬ੍ਰੇਕ ਲਗਾ ਦਿੱਤੀ। ਅਜਿਹੇ ਵਿਚ ਉਸ ਨਾਲ ਸਕੂਟੀ ਸੰਭਾਲੀ ਨਹੀ ਤੇ ਨਾਲ ਹੀ ਗੁਜ਼ਰ ਰਹੀ ਟਰਾਲੀ ਦੇ ਹੇਠਾਂ ਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ‘ਚ ਕੰਪਨੀ ਦਾ ਦਾਅਵਾ-‘ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ, 1.35 ਕਰੋੜ ਰੁਪਏ ਬਣਿਆ ਰਹੱਸ
ਟਰਾਲੀ ਚਾਲਕ ਨੇ ਵਾਪਸ ਜਾ ਕੇ ਰੌਸ਼ਨ ਲਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸਿਰ ਬੁਰੀ ਤਰ੍ਹਾਂ ਤੋਂ ਕੁਚਲਿਆ ਗਿਆ ਸੀ। ਇਹ ਹਾਦਸਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਲੋਕਾਂ ਨੇ ਤੁਰੰਤ ਥਾਣਾ ਪੀਏਯੂ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਜਾਂਚ ਅਧਿਕਾਰੀ ਮਹਿੰਦਰਪਾਲ ਪਹੁੰਚੇ।
ਮਹਿੰਦਰਪਾਲ ਨੇ ਰੌਸ਼ਨ ਲਾਲ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਲਾਸ਼ ਦਾ ਪੋਸਟਮਾਰਟਮ ਕਰਕੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: