ਭਾਰਤ ਦੇ ਚੋਟੀ ਦੇ ਕਾਰੋਬਾਰੀ ਅਤੇ ਸ਼ੇਅਰ ਬਾਜ਼ਾਰ ਦੇ ‘ਬਿਗ ਬੁਲ’ ਅਖਵਾਏ ਜਾਣ ਵਾਲੇ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਮੁੰਬਈ ਵਿੱਚ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਆਖ਼ਰੀ ਵਾਰ ਆਕਾਸਾ ਏਅਰ ਦੇ ਉਦਘਾਟਨ ਸਮਾਰੋਹ ਵਿੱਚ ਜਨਤਕ ਤੌਰ ‘ਤੇ ਦੇਖੇ ਗਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਕੇਸ਼ ਝੁਨਝਨਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਬੇਮਿਸਾਲ ਸਨ। ਜ਼ਿੰਦਗੀ ਨਾਲ ਭਰਪੂਰ, ਮਜ਼ਾਕੀਆ ਅਤੇ ਸੂਝਵਾਨ, ਉਨ੍ਹਾਂ ਦਾ ਵਿੱਤੀ ਜਗਤ ਵਿੱਚ ਅਮਿੱਟ ਯੋਗਦਾਨ ਹੈ। ਉਹ ਭਾਰਤ ਦੀ ਤਰੱਕੀ ਲਈ ਵੀ ਬਹੁਤ ਭਾਵੁਕ ਸਨ। ਉਨ੍ਹਾਂ ਦਾ ਦਿਹਾਂਤ ਦੁਖਦ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਹਮਦਰਦੀ। ਓਮ ਸ਼ਾਂਤੀ।
ਰਾਕੇਸ਼ ਝੁਨਝੁਨਵਾਲਾ ਨੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਵਾਰ ਰਾਕੇਸ਼ ਝੁਨਝੁਨਵਾਲਾ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੇ 100 ਡਾਲਰ ਦਾ ਨਿਵੇਸ਼ ਕੀਤਾ ਸੀ। ਖਾਸ ਗੱਲ ਇਹ ਹੈ ਕਿ ਉਦੋਂ ਸੈਂਸੈਕਸ ਇੰਡੈਕਸ 150 ਅੰਕਾਂ ‘ਤੇ ਸੀ, ਜੋ ਹੁਣ 60 ਹਜ਼ਾਰ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉਨ੍ਹਾਂ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਵਾਰਨ ਬਫੇਟ ਵੀ ਕਿਹਾ ਜਾਂਦਾ ਸੀ। ਫੋਰਬਸ ਮੁਤਾਬਕ ਰਾਕੇਸ਼ ਝੁਨਝੁਨਵਾਲਾ ਦੀ ਕੁੱਲ ਜਾਇਦਾਦ ਕੱਲ੍ਹ 5.8 ਬਿਲੀਅਨ ਡਾਲਰ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਰਾਕੇਸ਼ ਝੁਨਝੁਨਵਾਲਾ ਆਪਣੀ ਖੁਦ ਦੀ ਸਟਾਕ ਟ੍ਰੇਡਿੰਗ ਕੰਪਨੀ ਰੇਰ ਇੰਟਰਪ੍ਰਾਈਜ਼ ਦੇ ਮਾਲਕ ਵੀ ਸਨ। ਬਿਗ ਬੁਲ ਟਾਈਟਨ, ਸਟਾਰ ਹੈਲਥ, ਟਾਟਾ ਮੋਟਰਜ਼ ਅਤੇ ਮੈਟਰੋ ਬ੍ਰਾਂਡਾਂ ਵਰਗੇ ਸਟਾਕਾਂ ਵਿੱਚ ਸਭ ਤੋਂ ਵੱਡੇ ਨਿਵੇਸ਼ਕ ਸਨ।