ਲੁਧਿਆਣਾ ‘ਚ ਮਾਂ-ਪੁੱਤ ਅਤੇ ਨੂੰਹ ਦੇ ਤੀਹਰੇ ਕਤਲ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। ਔਲਾਦ ਨਾ ਹੋਣ ਦੇ ਮਹਿਣੇ ਤੋਂ ਤੰਗ ਆ ਕੇ ਗੁਆਂਢੀ ਨੇ ਹਥੌੜੇ ਨਾਲ ਵਾਰ ਕਰਕੇ ਤਿੰਨਾਂ ਦਾ ਕਤਲ ਕਰ ਦਿੱਤਾ। ਫਿਰ ਕਤਲ ਨੂੰ ਐਕਸੀਡੈਂਟ ਬਣਾਉਣ ਲਈ ਉਸ ਨੇ ਗੈਸ ਨੂੰ ਖੁੱਲ੍ਹਾ ਛੱਡ ਕੇ ਅਗਰਬੱਤੀ ਧੁਖਾ ਦਿੱਤੀ ਤਾਂ ਜੋ ਘਰ ਵਿਚ ਧਮਾਕਾ ਹੋ ਜਾਵੇ ਅਤੇ ਲਾਸ਼ਾਂ ਅੰਦਰ ਸੜ ਜਾਣ।
ਹਾਲਾਂਕਿ ਸੁਰਜੀਤ ਕੌਰ, ਉਸ ਦੇ ਪੁੱਤਰ ਚਮਨ ਲਾਲ ਅਤੇ ਨੂੰਹ ਸੁਰਿੰਦਰ ਕੌਰ ਦਾ ਕਾਤਲ ਰੌਬਿਨ ਉਰਫ਼ ਮੁੰਨਾ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਰੌਬਿਨ ਰਾਤ ਨੂੰ ਆਟੋ ਚਲਾਉਂਦਾ ਹੈ। ਉਸਦੀ ਪਤਨੀ ਅਗਰਬੱਤੀ ਵੇਚਣ ਦਾ ਕੰਮ ਕਰਦੀ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਰੋਬਿਨ ਪਠਾਨਕੋਟ ਦਾ ਰਹਿਣ ਵਾਲਾ ਹੈ। ਉਸ ਦੇ ਵਿਆਹ ਨੂੰ ਕੁਝ ਸਾਲ ਹੋਏ ਹਨ। ਰੋਬਿਨ ਦੇ ਕੋਈ ਬੱਚਾ ਨਹੀਂ ਹੈ। ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਰੋਬਿਨ ਨੂੰ ਕਹਿੰਦੀ ਰਹਿੰਦੀ ਸੀ ਕਿ ਤੈਨੂੰ ਬੱਚਾ ਕਿਉਂ ਨਹੀਂ ਹੋ ਰਿਹਾ। ਜੇ ਤੂੰ ਪੈਦਾ ਨਹੀਂ ਕਰ ਸਕਦਾ ਤਾਂ ਕਿਸੇ ਦੀ ਮਦਦ ਲੈ ਲੈ। ਰੋਬਿਨ ਨੇ ਸੁਰਿੰਦਰ ਕੌਰ ਦੇ ਇਨ੍ਹਾਂ ਮਹਿਣਿਆਂ ਨੂੰ ਦਿਲ ‘ਤੇ ਲਾ ਲਿਆ। ਰੌਬਿਨ ਨੂੰ ਜ਼ਿਆਦਾ ਗੁੱਸਾ ਇਸ ਗੱਲ ਦਾ ਸੀ ਕਿ ਸੁਰਿੰਦਰ ਕੌਰ ਉਸ ਦੀ ਪਤਨੀ ਮੂਹਰੇ ਇਹ ਗੱਲਾਂ ਕਰਦੀ ਸੀ। ਇਹ ਸੁਣ ਕੇ ਉਸ ਦੀ ਪਤਨੀ ਵੀ ਉਸ ਨੂੰ ਮਹਿਣੇ ਮਾਰਨ ਲੱਗੀ ਸੀ।
6 ਜੁਲਾਈ ਦਾ ਮਤਲਬ ਕਤਲ ਵਾਲੇ ਦਿਨ ਸਵੇਰੇ ਰੋਬਿਨ ਆਪਣੇ ਘਰ ਦੀ ਛੱਤ ‘ਤੇ ਮੁਰਗੀਆਂ ਨੂੰ ਦਾਣਾ ਪਾ ਰਿਹਾ ਸੀ। ਉਹ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਦੇਖ ਰਿਹਾ ਸੀ। ਇਸੇ ਦੌਰਾਨ ਗੁਆਂਢਣ ਸੁਰਿੰਦਰ ਕੌਰ ਵੀ ਮੀਂਹ ਵੇਖਣ ਲਈ ਛੱਤ ’ਤੇ ਆ ਗਈ। ਉਸ ਨੂੰ ਦੇਖ ਕੇ ਸੁਰਿੰਦਰ ਕੌਰ ਨੇ ਫਿਰ ਕਿਹਾ – ਕੀ ਗੱਲ ਏ, ਛੱਤ ‘ਤੇ ਇਕੱਲੇ ਬੈਠ ਕੇ ਕੀ ਸੋਚ ਰਿਹਾ ਏਂ? ਜੇ ਬੱਚਾ ਨਹੀਂ ਹੋ ਰਿਹਾ ਤਾਂ ਕੋਈ ਮਦਦ ਲੈ ਲੈ।
ਉਸੇ ਵੇਲੇ ਸੁਰਿੰਦਰ ਕੌਰ ‘ਤੇ ਰੋਬਿਨ ਦਾ ਗੁੱਸਾ ਪੂਰੇ ਉਬਾਲ ‘ਤੇ ਪਹੁੰਚ ਗਿਆ ਅਤੇ ਉਸ ਨੇ ਉਸਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਹ ਆਪਣੇ ਘਰ ਅੰਦਰ ਗਿਆ ਅਤੇ ਹਥੌੜਾ ਲੈ ਆਇਆ। ਇਸ ਤੋਂ ਬਾਅਦ ਰੋਬਿਨ ਛੱਤ ਤੋਂ ਛਾਲ ਮਾਰ ਕੇ ਸੁਰਿੰਦਰ ਕੌਰ ਦੇ ਘਰ ਵੜ ਗਿਆ। ਉਸ ਵੇਲੇ ਸੁਰਿੰਦਰ ਕੌਰ ਬਾਥਰੂਮ ਵਿੱਚ ਨਹਾ ਰਹੀ ਸੀ।
ਜਦੋਂ ਰੋਬਿਨ ਨੇ ਉਸ ਨੂੰ ਬਾਥਰੂਮ ਵਿੱਚ ਦੇਖਿਆ ਤਾਂ ਉਹ ਜਾ ਕੇ ਉਸ ਦੇ ਕਮਰੇ ਵਿੱਚ ਲੁਕ ਗਿਆ। ਜਿਵੇਂ ਹੀ ਸੁਰਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਰੋਬਿਨ ਨੇ ਦੇਖਿਆ ਕਿ ਉਸ ਨੇ ਪੂਰੀ ਤਰ੍ਹਾਂ ਕੱਪੜੇ ਨਹੀਂ ਪਾਏ ਹੋਏ ਸਨ। ਗਰਮੀ ਕਾਰਨ ਸੁਰਿੰਦਰ ਕੌਰ ਅਰਧ ਨਗਰ ਹਾਲਤ ਵਿੱਚ ਸੀ। ਰੋਬਿਨ ਨੇ ਪਿੱਛਿਓਂ ਆ ਕੇ ਉਸ ਦੇ ਸਿਰ ‘ਤੇ ਵਾਰ ਕੀਤਾ।
ਰੋਬਿਨ ਦਾ ਮਕਸਦ ਸਿਰਫ਼ ਸੁਰਿੰਦਰ ਕੌਰ ਨੂੰ ਮਾਰਨਾ ਸੀ, ਨਾ ਕਿ ਉਸ ਦੇ ਪਤੀ ਚਮਨ ਲਾਲ ਅਤੇ ਸੱਸ ਨੂੰ. ਪਰ ਜਦੋਂ ਉਸ ਨੇ ਸੁਰਿੰਦਰ ਕੌਰ ਨੂੰ ਮਾਰਿਆ ਤਾਂ ਚਮਨ ਲਾਲ ਜਾਗ ਗਿਆ। ਉਹ ਡਰ ਗਿਆ ਕਿ ਕਿਤੇ ਉਹ ਫੜਿਆ ਨਾ ਜਾਏ, ਜਿਸ ਕਾਰਨ ਉਸ ਨੇ ਚਮਨ ਲਾਲ ਦਾ ਵੀ ਹਥੌੜੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ।
ਦੋਹਾਂ ਦੇ ਕਤਲ ਤੋਂ ਬਾਅਦ ਕਮਰੇ ‘ਚੋਂ ਖੂਨ ਲਗਣ ਲੱਗਾ। ਉਸੇ ਸਮੇਂ ਸੁਰਿੰਦਰ ਕੌਰ ਦੀ ਸੱਸ ਸੁਰਜੀਤ ਕੌਰ ਕਮਰੇ ਤੋਂ ਬਾਹਰ ਆ ਗਈ। ਰੋਬਿਨ ਨੂੰ ਸਾਹਮਣੇ ਦੇਖ ਕੇ ਪੁੱਛਣ ਲੱਗੀ ਕਿ ਤੂੰ ਇੱਥੇ ਕੀ ਕਰ ਰਿਹਾ ਏਂ? ਰੋਬਿਨ ਨੂੰ ਲੱਗਾ ਕਿ ਹੁਣ ਜਦੋਂ ਉਸ ਨੇ ਇਹ ਦੇਖ ਲਿਆ ਹੈ ਤਾਂ ਉਹ ਦੋਵੇਂ ਕਤਲਾਂ ਤੋਂ ਬਚ ਨਹੀਂ ਸਕੇਗਾ। ਇਸੇ ਲਈ ਉਸ ਨੇ ਸੁਰਜੀਤ ਕੌਰ ਨੂੰ ਵੀ ਮਾਰਨ ਦਾ ਫੈਸਲਾ ਕਰ ਲਿਆ।
ਉਸ ਨੇ ਸੁਰਜੀਤ ਕੌਰ ‘ਤੇ ਵੀ ਹਥੌੜੇ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਸੁਰਜੀਤ ਕੌਰ ਨੂੰ ਚਾਦਰ ਵਿਚ ਲਪੇਟ ਕੇ ਉਸ ਨੂੰ ਚਮਨ ਅਤੇ ਸੁਰਿੰਦਰ ਕੌਰ ਵਾਲੇ ਕਮਰੇ ਵਿਚ ਬੈੱਡ ‘ਤੇ ਸੁੱਟ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਆਪਣਾ ਈ-ਰਿਕਸ਼ਾ ਲੈਣ ਚਲਾ ਗਿਆ ਜਿਸ ਨੂੰ ਠੀਕ ਕਰਨ ਦਿੱਤਾ ਗਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਕਤਲ ਤੋਂ ਬਾਅਦ ਰੋਬਿਨ ਨੇ ਸਬੂਤਾਂ ਨੂੰ ਮਿਟਾਉਣ ਲਈ ਰਸੋਈ ਵਿੱਚੋਂ ਗੈਸ ਸਿਲੰਡਰ ਕੱਢਿਆ ਅਤੇ ਪੂਜਾ ਵਾਲੇ ਕਮਰੇ ਵਿੱਚੋਂ ਅਗਰਬੱਤੀ ਲਿਆ ਕੇ ਜਗਾਈ। ਸਿਲੰਡਰ ਦਾ ਪਾਈਪ ਕੱਟਿਆ ਤਾਂਕਿ ਕਮਰੇ ਨੂੰ ਅੱਗ ਲੱਗ ਜਾਵੇ ਅਤੇ ਇਹ ਕਤਲ ਹਾਦਸਾ ਬਣ ਜਾਵੇ। ਰੌਬਿਨ ਨੇ ਇੱਕ ਕੈਮਰਾ, ਮੋਬਾਈਲ ਅਤੇ ਬ੍ਰੀਫਕੇਸ ਚੋਰੀ ਕੀਤਾ। ਫਿਰ ਉਹ ਘਰ ਪਹੁੰਚ ਗਿਆ। ਉੱਥੇ ਰੋਬਿਨ ਹਥੌੜੇ ਨੂੰ ਘਰ ਲੈ ਆਇਆ ਅਤੇ ਉਸ ਨੂੰ ਧੋ ਦਿੱਤਾ।
ਇਸ ਤੋਂ ਬਾਅਦ ਮੋਬਾਈਲ ‘ਚੋਂ ਸਿਮ ਕੱਢ ਕੇ ਸੁੱਟ ਦਿੱਤਾ। ਫਿਰ ਘਰ ਜਾ ਕੇ ਕੱਪੜੇ ਬਦਲੇ। ਵਾਰਦਾਤ ਵੇਲੇ ਦੋਸ਼ੀ ਨੇ ਨਿੱਕਰ ਅਤੇ ਟੀ-ਸ਼ਰਟ ਪਾਈ ਹੋਈ ਸੀ। ਪੁਲਿਸ ਕਮਿਸ਼ਨਰ ਮੁਤਾਬਕ ਕਤਲ ਵਿੱਚ ਰੋਬਿਨ ਦੀ ਪਤਨੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ, ਜਿਸ ਸਮੇਂ ਰੋਬਿਨ ਨੇ ਕਤਲ ਕੀਤਾ ਉਸ ਵੇਲੇ ਉਹ ਘਰ ਵਿੱਚ ਸੁੱਤੀ ਹੋਈ ਸੀ। ਪਤਨੀ ਵੀ ਰੋਬਿਨ ਤੋਂ ਦੁਖੀ ਸੀ ਕਿ ਉਸ ਤੋਂ ਬੱਚਾ ਨਹੀਂ ਹੋ ਰਿਹਾ।
ਪੁਲਿਸ ਹਿਰਾਸਤ ਵਿੱਚ ਰੋਬਿਨ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਓ ਕਿਉਂਕਿ ਉਸ ਤੋਂ ਬਗੈਰ ਉਸ ਦੀ ਪਤਨੀ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਉਸ ਨੂੰ ਲੋਕਾਂ ਨੇ ਬੱਚਾ ਪੈਦਾ ਨਾ ਕਰ ਸਕਣ ਦੇ ਮਹਿਣੇ ਸੁਣਾ-ਸੁਣਾ ਮਾਰ ਦੇਣਾ ਏ। ਕਮਿਸ਼ਨਰ ਨੇ ਕਿਹਾ ਕਿ ਪੁਲਿਸ ਪੁਥਰਾ ਸਬੂਤ ਇਕੱਠਾ ਕਰ ਰਹੀ ਹੈ ਤਾਂਜੋ ਦੋਸ਼ੀ ਰੋਬਿਨ ਨੂੰ ਫਾਂਸੀ ਦੀ ਸਜ਼ਾ ਮਿਲੇ। ਦੋਸ਼ੀ ਨੇ ਇਥੋਂ ਤੱਕ ਕਿਹਾ ਕਿ ਉਸ ਨੇ ਸਾਰੀ ਸੱਚਾਈ ਪੁਲਿਸ ਨੂੰ ਦੱਸ ਦਿੱਤੀ ਹੈ ਤੇ ਹੁਣ ਉਸ ਦੇ ਦਿਮਾਗ ਤੋਂ ਬੋਝ ਉਤਰ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਰੀ ਮੀਂਹ, ਸਤਲੁਜ ਦਰਿਆ ਉਫਾਨ ‘ਤੇ, ਕਿਤੇ ਦੁਕਾਨ ਢਹੀ-ਕਿਤੇ ਮਕਾਨ, ਫਸਲਾਂ ਡੁੱਬੀਆਂ
ਕਾਤਲ ਤੱਕ ਕਿਵੇਂ ਪਹੁੰਚੀ ਪੁਲਿਸ
ਕਤਲ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ, ਉਦੋਂ ਹੀ ਰੋਬਿਨ ਪੁਲਿਸ ਦੀਆਂ ਅੱਖਾਂ ਵਿੱਚ ਰੜਕਿਆ। ਦਰਅਸਲ, ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਵਾਰ-ਵਾਰ ਘਰ ਦੇ ਬਾਹਰ ਪਾਣੀ ਛਿੜਕ ਰਿਹਾ ਸੀ। ਉਹ ਸੁਰਿੰਦਰ ਕੌਰ ਦੇ ਘਰ ਨੂੰ ਵੀ ਚੈੱਕ ਕਰ ਰਿਹਾ ਸੀ। ਦਰਅਸਲ ਉਹ ਦੇਖ ਰਿਹਾ ਸੀ ਕਿ ਗੈਸ ਲੀਕ ਹੋਣ ਕਾਰਨ ਘਰ ਨੂੰ ਅੱਗ ਕਿਉਂ ਨਹੀਂ ਲੱਗੀ। ਰੌਬਿਨ ਨੇ ਚੋਰੀ ਦਾ ਸਾਮਾਨ ਅਤੇ ਹਥੌੜੇ ਨੂੰ ਘਰ ਦੀ ਛੱਤ ‘ਤੇ ਲੁਕਾ ਦਿੱਤਾ। ਪੁਲਿਸ ਸੰਭਾਵਨਾ ਪ੍ਰਗਟਾ ਰਹੀ ਹੈ ਕਿ ਸਿਲੰਡਰ ਵਿੱਚ ਗੈਸ ਘੱਟ ਹੋਣ ਕਾਰਨ ਅੱਗ ਲੱਗਣ ਤੋਂ ਬਚਾਅ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: