ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਅਤੇ ਦੂਜੇ ਟੀ-20 ਮੈਚ ‘ਚ ਨਾਕਾਮ ਰਹਿਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ ਗੇਂਦਬਾਜ਼ਾਂ ਦਾ ਪਰਦਾਫਾਸ਼ ਕੀਤਾ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਗਿੱਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਜੜ ਕੇ ਦਰਸ਼ਕਾਂ ‘ਚ ਛਾ ਗਏ ਹਨ। ਇਸ ਦੇ ਨਾਲ ਹੀ ਗਿੱਲ ਨੇ 5 ਮਹੀਨਿਆਂ ਦੇ ਅੰਦਰ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ।
ਬੁੱਧਵਾਰ 1 ਫਰਵਰੀ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਟੀ-20 ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 4 ਵਿਕਟਾਂ ‘ਤੇ 234 ਦੌੜਾਂ ਦਾ ਵੱਡਾ ਸਕੋਰ ਬਣਾਇਆ। ਗਿੱਲ ਦੇ ਸ਼ਾਨਦਾਰ ਸੈਂਕੜੇ ਨੇ ਟੀਮ ਇੰਡੀਆ ਨੂੰ ਇਸ ਸਕੋਰ ਤੱਕ ਪਹੁੰਚਾਇਆ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ 63 ਗੇਂਦਾਂ ‘ਤੇ 126 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗਿੱਲ ਨੇ ਇਸ ਪਾਰੀ ਦੇ ਨਾਲ-ਨਾਲ ਕੁਝ ਰਿਕਾਰਡ ਵੀ ਤੋੜੇ।
ਇਹ ਵੀ ਪੜ੍ਹੋ : ਸਾਬਣ ਦੇ ਰੂਪ ‘ਚ ਕੋਕੀਨ! ਮੁੰਬਈ ਏਅਰਪੋਰਟ ‘ਤੇ 33.60 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ
ਦੱਸ ਦੇਈਏ ਗਿੱਲ ਹੁਣ ਟੀ-20 ਫਾਰਮੈਟ ‘ਚ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਸੈਂਚੁਰੀਅਨ ਬਣ ਗਿਆ ਹੈ। ਉਸ ਨੇ ਸੁਰੇਸ਼ ਰੈਨਾ ਦਾ ਰਿਕਾਰਡ ਤੋੜ ਦਿੱਤਾ ਹੈ। ਗਿੱਲ ਦਾ ਸੈਂਕੜਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਬੱਲੇਬਾਜ਼ਾਂ ਦਾ 13ਵਾਂ ਸੈਂਕੜਾ ਹੈ। ਟੀਮ ਇੰਡੀਆ ਦੇ ਉੱਭਰਦੇ ਬੱਲੇਬਾਜ਼ ਸ਼ੁਭਮਨ ਗਿੱਲ ਹਰ ਲੰਘਦੇ ਮੈਚ ਦੇ ਨਾਲ ਆਪਣੀ ਪਛਾਣ ਅਤੇ ਸਾਖ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ। 23 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀ ਛਾਪ ਛੱਡਣ ਵਾਲੇ ਗਿੱਲ ਨੇ ਆਖਿਰਕਾਰ ਟੀ-20 ਫਾਰਮੈਟ ‘ਚ ਵੀ ਆਪਣਾ ਰੰਗ ਜਮਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: