ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ‘ਘਰ-ਘਰ ਨੌਕਰੀ’ ਦੇਣ ਦੇ ਦਾਅਵੇ ‘ਤੇ ਇੱਕ ਵਾਰ ਫਿਰ ਚੰਨੀ ਸਰਕਾਰ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ਵੋਰਧੀਆਂ ‘ਤੇ ਵੀ ਹਮਲੇ ਬੋਲੇ।
ਤਲਖ਼ੀ ਭਰੇ ਤੇਵਰਾਂ ਨਾਲ ਆਪਣੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਸਿਆਸੀ ਪਾਰਟੀ ਦਾ ਨਾਂ ਨਹੀਂ ਲਵਾਂਗਾ। ਤੁਸੀਂ ਸਾਰੇ ਸਮਝਦੇ ਹੋ। 26 ਲੱਖ ਨੌਕਰੀਆਂ, ਘਰ-ਘਰ ਨੌਕਰੀ। ਮੈਂ ਅੱਜ ਤੱਕ ਅਜਿਹੇ ਵਾਅਦੇ ਨਹੀਂ ਕੀਤੇ ਕਿਉਂਕਿ ਮੈਂ ਜਾਣਦਾ ਹਾਂ ਕਿ ਨੌਕਰੀਆਂ ਪੈਦਾ ਕਰਨ ਲਈ ਬਹੁਤ ਵੱਡਾ ਬਜਟ ਲੱਗਦੈ।
ਸਿੱਧੂ ਨੇ ਕਿਹਾ ਕਿ ਜੇ 26 ਲੱਖ ਨੌਕਰੀਆਂ ਦੇਣੀਆਂ ਹਨ ਤਾਂ ਮਹੀਨੇ ਦੀ ਤਨਖਾਹ ਵੀ 30 ਹਜ਼ਾਰ ਰੁਪਏ ਦੇਣੀ ਚਾਹੀਦੀ ਹੈ। ਇੱਕ ਸਾਲ ਲਈ ਇਸ ਦਾ ਬਜਟ ਐਲੋਕੇਸ਼ਨ 93 ਹਜ਼ਾਰ ਕਰੋੜ ਹੋਵੇਗਾ।
ਸਿੱਧੂ ਨੇ ਕਿਹਾ ਕਿ 26 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੇ 1 ਲੱਖ ਨੌਕਰੀਆਂ ਵੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਇਸ ਨੂੰ ਇਹ ਨਾ ਸਮਝਣਾ ਕਿ ਮੈਂ ਸਰਕਾਰ ਖਿਲਾਫ ਬੋਲਦਾ ਹਾਂ ਮੈਂ ਤਾਂ ਸੱਚੀਆਂ ਗੱਲਾਂ ਕਰਦਾ ਹਾਂ। ਮੈਂ ਸੱਚ ਬੋਲਣ ਤੋਂ ਕਦੇ ਨਹੀਂ ਡਰਿਆ ਤੇ ਨਾ ਹੀ ਕਦੇ ਡਰਾਂਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਪਿੱਛੋਂ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੁੜੀਆਂ ਅਤੇ ਔਰਤਾਂ ਨੂੰ 1000 ਰੁਪਏ ਮੁਫ਼ਤ ਦੇਣ ਦਾ ਦਾਅਵਾ ਕਰਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਔਰਤਾਂ ਭਿਖਾਰੀ ਨਹੀਂ ਹਨ। ਸਾਨੂੰ ਅਜਿਹੀ ਭੀਖ ਨਹੀਂ ਚਾਹੀਦੀ। ਉਨ੍ਹਾਂ ਨੂੰ ਅਜਿਹੀ ਸਿੱਖਿਆ ਦੀ ਲੋੜ ਹੈ ਤਾਂ ਜੋ ਉਹ ਹਜ਼ਾਰਾਂ ਰੁਪਏ ਕਮਾਉਣ ਦੇ ਕਾਬਲ ਬਣ ਸਕਣ।
ਇਹ ਵੀ ਪੜ੍ਹੋ : CM ਚੰਨੀ ਦਾ ਪਲਟਵਾਰ- ‘ਕੈਪਟਨ ਅਮਰਿੰਦਰ ਤਾਂ ਦੋ ਘੰਟੇ ਕੰਮ ਕਰਦੇ ਸੀ, ਮੈਂ ਦੋ ਘੰਟੇ ਆਰਾਮ ਕਰਦਾ’
ਸਿੱਧੂ ਨੇ ਕਿਹਾ ਕਿ ਚਾਹੇ ਸਿੱਧੂ ਆਏ, ਚਾਹੇ ਕੇਜਰੀਵਾਲ ਆਏ ਜਾਂ ਕੋਈ ਹੋਰ ਆਏ। ਸਵਾਲ ਇਹ ਹੈ ਕਿ ਪੈਸਾ ਕਿੱਥੋਂ ਲਿਆਉਣਗੇ ਇਹ ਦੱਸਣ। ਕਿੱਥੋਂ ਨੌਕਰੀਆਂ ਕੱਢਣਗੇ। ਕਿਤੇ ਨੋਟ ਛਾਪਣ ਦੀ ਮਸ਼ੀਨ ਲਾਈ ਹੋਈ ਹੈ। ਦੱਸਣ ਬਜਟ ਕਿੱਥੇ ਏ।