1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਵੱਲੋਂ ਜ਼ਿੰਮੇਵਾਰੀ ਦੇਣ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਿਆ।
ਸਿਰਸਾ ਨੇ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚਰਿੱਤਰ ਦਾ ਪਤਨ ਸਮਝੌਤੇ ਨਾਲ ਹੁੰਦਾ ਹੈ ਅਤੇ 1984 ਕਤਲੇਆਮ ਦੇ ਮਾਸਟਰਮਾਈਂਡ ਨੂੰ ਇਸ ਤਰ੍ਹਾਂ ਸਨਮਾਨਤ ਕਰਨ ‘ਤੇ ਚੁੱਪ ਰਹਿਣ ਨੂੰ ਸਮਝੌਤਾ ਕਹਿੰਦੇ ਹਨ। ਮਨਜਿੰਦਰ ਸਿੰਘ ਸਿਰਸਾ ਨੇ ਨਵਜੋਤ ਸਿੱਧੂ ਦੀ ਉਹ ਚਿੱਠੀ ਟਵੀਟ ਕੀਤੀ ਹੈ, ਜਿਸ ਵਿਚ ਉਨ੍ਹਾਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਬੰਦੇ ਦਾ ਪਤਨ ਸਮਝੌਤੇ ਨਾਲ ਹੁੰਦਾ ਹੈ ਅਤੇ ਮੈਂ ਕਦੇ ਪੰਜਾਬ ਦੇ ਭਵਿੱਖ ਅਤੇ ਭਲਾਈ ਦੇ ਏਜੰਡਾ ਨਾਲ ਸਮਝੌਤਾ ਨਹੀਂ ਕਰ ਸਕਦਾ ਹਾਂ ਇਸ ਲਈ ਮੈਂ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਹੈ। ਸਿਰਸਾ ਨੇ ਇਸ ਨੂੰ ਲੈ ਕੇ ਸਿੱਧੂ ‘ਤੇ ਸਵਾਲ ਖੜ੍ਹੇ ਕੀਤੇ ਹਨ ਕਿ ਹੁਣ ਉਹ ਗੱਲਾਂ ਦਾ ਕੀ ਹੈ?
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਅਕਸਰ ਹਰ ਮੁੱਦੇ ‘ਤੇ ਗੱਜ-ਵੱਜ ਕੇ ਬੋਲਦੇ ਨਜ਼ਰ ਆਉਂਦੇ ਹਨ, ਇਸ ਵਿੱਚ ਉਹ ਆਪਣੀ ਸਰਕਾਰ ‘ਤੇ ਹਮਲੇ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੇ ਪਰ ਕਾਂਗਰਸ ਵੱਲੋਂ ਸਿੱਖਾਂ ਦੇ ਕਤਲੇਆਮ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਕਮੇਟੀ ਦਾ ਮੈਂਬਰ ਬਣਾਉਣ ‘ਤੇ ਸਿੱਧੂ ਚੁੱਪ ਬੈਠੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਵੱਡਾ ਫੇਰਬਦਲ, 72 ਅਫਸਰਾਂ ਦੀਆਂ ਹੋਈਆਂ ਬਦਲੀਆਂ, 10 IPS ਵੀ ਸ਼ਾਮਲ
ਇਸ ਕਰਕੇ ਸਿੱਧੂ ‘ਤੇ ਵਾਰ ਕਰਦਿਆਂ ਸਿਰਸਾ ਨੇ ਕਿਹਾ ਕਿ 17 ਨਵੰਬਰ ਨੂੰ ਜਗਦੀਸ਼ ਟਾਈਟਲਰ ਦੇ 1984 ਕਤਲੇਆਮ ਨਾਲ ਸਬੰਧਤ ਕੇਸ ਦੀ ਸੁਣਵਾਈ ਹੈ ਅਤੇ ਟਾਈਟਲਰ ਦੇ ਨਾਲ-ਨਾਲ ਗਾਂਧੀ ਪਰਿਵਾਰ ਵੀ ਡਰਿਆ ਹੋਇਆ ਹੈ। ਇਹ ਗਾਂਧੀ ਪਰਿਵਾਰ ਦੀ ਮਜ਼ਬੂਰੀ ਹੈ… ਇਹ ਸੁਨੇਹਾ ਦੇਣਾ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਅੱਜ ਵੀ ਜਗਦੀਸ਼ ਟਾਈਟਲਰ ਦੇ ਨਾਲ ਖੜ੍ਹੇ ਹਨ।