ਮੋਗਾ ਦੇ ਪਿੰਡ ਭਲੂਰ ਵਿਚ ਇਕ ਲੜਕੀ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਆਪਣੇ ਮੰਗੇਤਰ ਫੌਜੀ ਕਾਰਨ ਜਾਨ ਦੇ ਦਿੱਤੀ। ਪੁਲਿਸ ਨੇ ਫੌਜੀ ਖਿਲਾਫ 14 ਜੂਨ ਨੂੰ ਮੰਗੇਤਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।
ਪਿੰਡ ਭਲੂਰ ਵਾਸੀ ਮੋਹਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦ ਭਾਣਜੀ ਪਰਮਜੀਤ ਕੌਰ ਵਾਸੀ ਪਿੰਡ ਝੰਡੋਕੇ ਪਿਛਲੇ ਕੁਝ ਸਾਲਾਂ ਤੋਂ ਉਸ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਸੀ। 12ਵੀਂ ਕਰਨ ਦੇ ਬਾਅਦ ਪਰਮਜੀਤ ਨੇ ਕੱਪੜੇ ਸਿਲਾਈ ਦਾ ਕੰਮ ਸਿਖਿਆ। ਇਸ ਦੇ ਬਾਅਦ ਉਹ ਘਰ ‘ਤੇ ਹੀ ਕੱਪੜੇ ਸਿਲਣ ਲੱਗੀ। ਇਕ ਸਾਲ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਸ਼ੇਖੂਪੁਰਾ ਵਾਸੀ ਜਸਪ੍ਰੀਤ ਸਿੰਘ ਨਾਲ ਪਰਮਜੀਤ ਕੌਰ ਦੀ ਸਗਾਈ ਕੀਤੀ ਸੀ।
ਜਸਪ੍ਰੀਤ ਫੌਜ ਵਿਚ ਨੌਕਰੀ ਕਰਦਾ ਹੈ ਤੇ ਅਸਮ ਵਿਚ ਤਾਇਨਾਤ ਹੈ। ਸਗਾਈ ਹੋਣ ਦੇ ਬਾਅਦ ਜਸਪ੍ਰੀਤ ਤੇ ਪਰਮਜੀਤ ਕੌਰ ਫੋਨ ‘ਤੇ ਗੱਲਾਂ ਕਰਦੇ ਸਨ ਤੇ ਉਹ ਛੁੱਟੀ ‘ਤੇ ਆਉਣ ਦੇ ਬਾਅਦ ਪਰਮਜੀਤ ਨੂੰ ਮਿਲਣ ਉਸ ਦੇ ਘਰ ਜਾਂਦਾ ਸੀ ਪਰ ਜਦੋਂ ਵੀ ਪਰਮਜੀਤ ਕੌਰ ਉਸ ਨਾਲ ਵਿਆਹ ਦੀ ਗੱਲ ਕਰਦੀ ਤਾਂ ਉਹ ਟਾਲ ਮਟੋਲ ਕਰਨ ਲੱਗਦਾ। ਸਗਾਈ ਦੇ ਇਕ ਸਾਲ ਬਾਅਦ 13 ਜੂਨ ਨੂੰ ਜਸਪ੍ਰੀਤ ਨੇ ਪਰਮਜੀਤ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ‘ਚ ਝੋਨੇ ਲਈ ਬਿਜਲੀ ਸੰਕਟ, CM ਮਾਨ ਦੀ ਕੇਂਦਰ ਤੋਂ 1 ਹਜ਼ਾਰ ਮੈਗਾਵਾਟ ਦੀ ਮੰਗ ਅਜੇ ਵੀ ਅਧੂਰੀ
ਜਸਪ੍ਰੀਤ ਨੇ ਕਿਹਾ ਕਿ ਉਹ ਕਿਸੇ ਹੋਰ ਕੁੜੀ ਨਾਲ ਪਿਆਰ ਕਰਦਾ ਹੈ, ਇਸ ਕਾਰਨ ਉਹ ਵਿਆਹ ਨਹੀਂ ਕਰ ਸਕਦਾ।ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰੇਗਾ । ਜਸਪ੍ਰੀਤ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਦੁਖੀ ਪਰਮਜੀਤ ਨੇ 13 ਜੂਨ ਦੀ ਰਾਤ ਨੂੰ ਸਲਫਾਸ ਨਿਗਲ ਲਈ ਜਿਸ ਕਾਰਨ ਤਬੀਅਤ ਵਿਗੜਨ ‘ਤੇ ਉਸ ਦੀ ਨਜ਼ਦੀਕੀ ਹਪਤਾਲ ਲਿਜਾਇਆ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: