ਜੰਮੂ-ਕਸ਼ਮੀਰ ਦੇ ਲੇਹ ਰੋਡ ‘ਤੇ ਭਾਰਤੀ ਫੌਜ ਦੀ ਗੱਡੀ ਹਾਦਸਾਗ੍ਰਸਤ ਹੋਣ ਨਾਲ 9 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਇਕ ਜਵਾਨ ਤਰਨਦੀਪ ਸਿੰਘ (23) ਫਤਿਹਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਸੀ। ਤਰਨਦੀਪ ਦੀ ਮੌਤ ਦੇ ਬਾਅਦ ਤੋਂ ਪੂਰੇ ਇਲਾਕੇ ਵਿਚ ਮਾਤਮ ਪਸਰਿਆ ਹੋਇਆ ਹੈ। ਤਰਨਦੀਪ ਦਸੰਬਰ 2018 ਵਿਚ ਭਰਤੀ ਹੋਇਆ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਸਾਲ ਦਸੰਬਰ ਵਿਚ ਸ਼ਹੀਦ ਸਭਾ ‘ਤੇ ਫਤਿਹਗੜ੍ਹ ਸਾਹਿਬ ਵਿਚ ਨਤਮਸਤਕ ਹੋਣ ਅਤੇ ਪਰਿਵਾਰ ਨੂੰ ਮਿਲਣ ਛੁੱਟੀ ‘ਤੇ ਆਉਣਾ ਸੀ। ਇਸ ਤੋਂ ਪਹਿਲਾਂ ਉਹ ਸ਼ਹੀਦ ਹੋ ਗਿਆ।
ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਲਗਭਗ ਡੇਢ ਮਹੀਨੇ ‘ਤੇ ਛੁੱਟੀ ਕੱਟਣ ਦੇ ਬਾਅਦ ਉਸ ਦਾ ਪੁੱਤਰ ਲੇਹ ਲੱਦਾਖ ਵਿਚ ਡਿਊਟੀ ‘ਤੇ ਗਿਆ ਸੀ। ਉਥੇ ਦੂਜੇ ਸਾਥੀਆਂ ਨਾਲ ਕਿਸੇ ਜਗ੍ਹਾ ‘ਤੇ ਹੋਣ ਵਾਲੀਆਂ ਖੇਡਾਂ ਵਿਚ ਸ਼ਾਮਲ ਹੋਣ ਜਾ ਰਿਹਾ ਸੀ। ਰਸਤੇ ਵਿਚ ਗੱਡੀ ਦਾ ਸਟੇਰਿੰਗ ਲੌਕ ਹੋਣ ਨਾਲ ਹਾਦਸਾ ਹੋ ਗਿਆ।
ਪਰਿਵਾਰ ਵਿਚ ਤਰਨਦੀਪ ਸਿੰਘ ਦੇ ਵਿਆਹ ਨੂੰ ਲੈ ਕੇ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਸਨ ਪਰ ਤਰਨਦੀਪ ਨੇ ਮਨ੍ਹਾ ਕਰ ਦਿੱਤਾ। ਉਸ ਦੀ ਇੱਛਾ ਸੀ ਕਿ ਪਹਿਲਾਂ ਉਹ ਆਪਣੀ ਭੈਣ ਦਾ ਵਿਆਹ ਕਰੇਗਾ, ਉਸ ਦੇ ਬਾਅਦ ਖੁਦ ਵਿਆਹ ਕਰੇਗਾ। ਭੈਣ ਲਈ ਚੰਗਾ ਲੜਕਾ ਪਰਿਵਾਰ ਵਾਲੇ ਦੇਖ ਰਹੇ ਸਨ। ਦਸੰਬਰ ਵਿਚ ਤਰਨਦੀਪ ਦੇ ਆਉਣ ‘ਤੇ ਭੈਣ ਦੇ ਵਿਆਹ ਨੂੰ ਲੈ ਕੇ ਫੈਸਲਾ ਲੈਣਾ ਸੀ। ਤਰਨਦੀਪ ਦੇ ਪਿਤਾ ਛੋਟੇ ਕਿਸਾਨ ਹਨ। ਸਾਢੇ 3 ਏਕੜ ਜ਼ਮੀਨ ਵਿਚ ਖੇਤੀ ਕਰਕੇ ਪਰਿਵਾਰ ਨੂੰ ਚਲਾਉਂਦੇ ਹਨ।
ਇਹ ਵੀ ਪੜ੍ਹੋ : ਆਧਾਰ ਕਾਰਡ ਵਾਲਿਆਂ ਨੂੰ UIDAI ਦੀ ਚੇਤਾਵਨੀ, ਈਮੇਲ ਜਾਂ ਵ੍ਹਟਸਐਪ ‘ਤੇ ਡਾਕੂਮੈਂਟ ਸ਼ੇਅਰ ਕਰਨਾ ਪੈ ਸਕਦੈ ਭਾਰੀ
ਪਰਿਵਾਰ ਨੇ ਦੱਸਿਆ ਕਿ ਪੁੱਤ ਦੀ ਆਖਰੀ ਵਾਰ ਮਾਂ ਨਾਲ ਡੇਢ ਘੰਟੇ ਤੱਕ ਗੱਲਬਾਤ ਹੋਈ ਸੀ ਕਿਉਂਕਿ ਲੇਹ ਲੱਦਾਖ ਵਿਚ ਨੈਟਵਰਕ ਦੀ ਸਮੱਸਿਆ ਕਾਰਨ ਗੱਲ ਨਹੀਂ ਹੋ ਪਾਉਂਦੀ ਸੀ।
ਵੀਡੀਓ ਲਈ ਕਲਿੱਕ ਕਰੋ -: