ਪਟਿਆਲਾ ਜ਼ਿਲ੍ਹੇ ਦੇ ਬਨੂੜ ਇਲਾਕੇ ਵਿਚ ਇਕ ਟੈਕਸੀ ਚਾਲਕ ਨੇ ਬੀਅਰ ਬਾਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਲਵਮੈਰਿਜ ਕਰਨ ਦੇ 7ਵੇਂ ਦਿਨ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਦਿਲਪ੍ਰੀਤ ਦੀ ਮ੍ਰਿਤਕ ਦੇਹ ਉਸ ਦੀ ਇਨੋਵਾ ਗੱਡੀ ਤੋਂ ਬਰਾਮਦ ਹੋਈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਮਨੌਲੀ ਦੀ ਸ਼ਿਕਾਇਤ ‘ਤੇ ਪਤਨੀ ਮਨਪ੍ਰੀਤ ਕੌਰ ਤੇ ਉਸ ਦੀ ਸੱਸ ਕੁਲਦੀਪ ਕੌਰ ਵਾਸੀ ਜ਼ੀਰਕਪੁਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਖੁਦ ਦੀ ਇਨੋਵਾ ਗੱਡੀ ਪ੍ਰਾਈਵੇਟ ਤੌਰ ‘ਤੇ ਚਲਾਉਂਦਾ ਸੀ ਜੋ ਬਾਰ ਅਟੈਂਡੈਂਟ ਦਾ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਅਕਸਰ ਵਿਆਹ ਸਮਾਰੋਹ ਤੇ ਬਾਰ ਵਿਚ ਕੰਮ ਕਰਨ ਲਈ ਲੈ ਕੇ ਜਾਂਦਾ ਸੀ। ਦੋਵਾਂ ਦੀ ਮੁਲਾਕਾਤ ਦੇ ਬਾਅਦ ਨਜ਼ਦੀਕੀ ਵਧੀ ਤਾਂ ਵਿਆਹ ਦਾ ਫੈਸਲਾ ਕਰ ਲਿਆ। ਵਿਆਹ ਦੇ ਬਾਅਦ ਦਿਲਪ੍ਰੀਤ ਨੂੰ ਉਸ ਦੀ ਪਤਨੀ ਮਨਪ੍ਰੀਤ ਪਿੰਡ ਵਿਚ ਰਹਿਣ ਤੋਂ ਰੋਕਦੀ ਸੀ ਜਿਸ ਕਾਰਨ ਦੋਵਾਂ ਵਿਚ ਵਿਆਹ ਦੇ ਬਾਅਦ ਤੋਂ ਝਗੜਾ ਹੋਣ ਲੱਗਾ।
ਦਿਲਪ੍ਰੀਤ ਨੇ ਆਪਣੀ ਪਤਨੀ ਤੇ ਸੱਸ ਨਾਲ ਉਸ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਉਹ ਪਿੰਡ ਆਇਆ ਤਾਂ ਉਥੇ ਆ ਕੇ ਪਤਨੀ ਤੇ ਸੱਸ ਨੇ ਉਸ ਨਾਲ ਝਗੜਾ ਕਰਕੇ ਪਿੰਡ ਸਾਹਮਣੇ ਬੇਇਜ਼ਤੀ ਕਰ ਦਿੱਤੀ। 16 ਜੁਲਾਈ ਨੂੰ ਦਿਨ ਦੇ ਸਮੇਂ ਘਟਨਾ ਦੇ ਬਾਅਦ ਪ੍ਰੇਸ਼ਾਨ ਦਿਲਪ੍ਰੀਤ ਇਨੋਵਾ ਕਾਰ ਲੈ ਕੇ ਚਲਾ ਗਿਆ ਸੀ ਤੇ 17 ਜੁਲਾਈ ਨੂੰ ਉਸ ਦੀ ਡੈੱਡ ਬਾਡੀ ਇਨੋਵਾਡ ਗੱਡੀ ਵਿਚ ਬਨੂੜ ਓਵਰਬ੍ਰਿਜ ਹੇਠਾਂ ਮਿਲੀ ਸੀ।
ਇਹ ਵੀ ਪੜ੍ਹੋ : ਸੀਮਾ ਹੈਦਰ ਨੂੰ ਭੇਜਿਆ ਜਾਵੇਗਾ ਪਾਕਿਸਤਾਨ, ਉੱਤਰ ਪ੍ਰਦੇਸ਼ ਦੇ ਸਪੈਸ਼ਲ DG ਪ੍ਰਸ਼ਾਂਤ ਕੁਮਾਰ ਨੇ ਦਿੱਤਾ ਵੱਡਾ ਬਿਆਨ
ਦਿਲਪ੍ਰੀਤ ਨੇ ਮਰਨ ਤੋਂ ਪਹਿਲਾਂ ਪਤਨੀ ਨੂੰ ਫੋਨ ਕੀਤਾ ਸੀ ਪਰ ਫੋਨ ‘ਤੇ ਵੀ ਪਤਨੀ ਨੇ ਉਸ ਨੂੰ ਬੁਰਾ-ਭਲਾ ਕਿਹਾ। ਉਸ ਨੇ ਪਤਨੀ ਨੂੰ ਖੁਦਕੁਸ਼ੀ ਕਰਨ ਦੀ ਗੱਲ ਕਹਿ ਦਿੱਤੀ ਸੀ ਤੇ ਪਤਨੀ ਨਾਲ ਫੋਨ ‘ਤੇ ਗੱਲ ਕਰਨ ਦੇ ਬਾਅਦ ਦਿਲਪ੍ਰੀਤ ਨੇ ਜ਼ਹਿਰਿਲੀ ਚੀਜ਼ ਪੀ ਲਈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਥਾਣਾ ਬਨੂੜ ਇੰਚਾਰਜ ਕ੍ਰਿਪਾਲ ਸਿੰਘ ਨੇ ਕਿਹਾ ਕਿ ਮੁਲਜ਼ਮ ਪਤਨੀ ਤੇ ਸੱਸ ਫਰਾਰ ਹਨ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: