ਕਪੂਰਥਲਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਟਰੱਕ ਕਲੀਨਰ ਨੇ 70 ਸਾਲਾਂ ਬਜ਼ੁਰਗ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਥਾਣਾ ਕੋਤਵਾਲੀ ਪੁਲਿਸ ਨੇ ਦੋਸ਼ੀ ਟਰੱਕ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਵੀ ਲਿਆ ਗਿਆ ਹੈ।
ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਵਾਸੀ ਪਿੰਡ ਭਵਾਨੀਪੁਰ ਨੇ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਕੇਸ ਦਰਜ ਕਰਵਾਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ। ਬੀਤੇ ਦਿਨ ਛੁੱਟੀ ਹੋਣ ਕਾਰਨ ਉਹ ਘਰ ਹੀ ਸੀ। ਦੇਰ ਸ਼ਾਮ ਉਹ ਆਪਣੇ ਦੋਸਤਾਂ ਨਾਲ ਘੁੰਮਣ-ਫਿਰਨ ਤੋਂ ਬਾਅਦ ਟਰੱਕ ਕਲੀਨਰ ਜਸਵੀਰ ਸਿੰਘ ਉਰਫ ਜੱਸੂ ਵਾਸੀ ਪਿੰਡ ਭਵਾਨੀਪੁਰ ਨਾਲ ਗੋਲਗੱਪੇ ਲੈਣ ਲਈ ਅੱਡੇ ’ਤੇ ਜਾ ਰਿਹਾ ਸੀ।
ਜਿਉਂ ਹੀ ਉਹ ਦੋਵੇਂ ਪਿੰਡ ਦੇ ਪਸ਼ੂ ਹਸਪਤਾਲ ਨੇੜੇ ਪੁੱਜੇ ਤਾਂ ਅਚਾਨਕ ਜੱਸੂ ਕਿਧਰੇ ਗਾਇਬ ਹੋ ਗਿਆ। ਉਸ ਨੇ ਸੋਚਿਆ ਕਿ ਉਹ ਕਿਤੇ ਭੰਗ ਰਗੜਨ ਗਿਆ ਹੋਵੇਗਾ। ਜਦੋਂ ਉਹ ਹਸਪਤਾਲ ਦੇ ਅੰਦਰ ਥੋੜਾ ਜਿਹਾ ਗਿਆ ਤਾਂ ਉਸ ਨੇ ਹਸਪਤਾਲ ਦੇ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਉਸ ਨੇ ਮੋਬਾਈਲ ਦੀ ਫਲੈਸ਼ ਲਾਈਟ ਰਾਹੀਂ ਦੇਖਿਆ ਤਾਂ ਜੱਸੂ 70 ਸਾਲਾ ਬਜ਼ੁਰਗ ਔਰਤ, ਜਿਸ ਦੀ ਦਿਮਾਗੀ ਹਾਲਤ ਕਈ ਸਾਲਾਂ ਤੋਂ ਠੀਕ ਨਹੀਂ ਸੀ, ‘ਤੇ ਜ਼ਬਰਦਸਤੀ ਕਰ ਰਿਹਾ ਸੀ।
ਇਹ ਵੀ ਪੜ੍ਹੋ : ਟੀਚਰ ਨੇ ਦਿੱਤੀ ਤਾਲਿਬਾਨੀ ਸਜ਼ਾ! ਕੈਂਚੀ ਲੈ ਕੇ 30 ਬੱਚਿਆਂ ਦੇ ਕੱਟ ਦਿੱਤੇ ਵਾਲ
ਉਸ ਦੇ ਰੋਕਣ ਤੋਂ ਬਾਅਦ ਵੀ ਜੱਸੂ ਨਾ ਹਟਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਕੋਤਵਾਲੀ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: