ਕਰਨਾਟਕ ਦੇ ਕੋਲਾਰ ਤੋਂ 21 ਲੱਖ ਰੁਪਏ ਦੇ ਟਮਾਟਰ ਰਾਜਸਥਾਨ ਲਿਜਾ ਰਿਹਾ ਟੱਰਕ ਰਸਤੇ ਤੋਂ ਲਾਪਤਾ ਹੋ ਗਿਆ। ਟਰੱਕ ਡਰਾਈਵਰ ਤੇ ਕਲੀਨਰ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ। ਟਰੱਕ ਦੇ ਮਾਲਕ ਨੇ ਕਿਹਾ ਕਿ ਡਰਾਈਵਰ ਨੇ ਆਪਣੇ ਸਾਥੀ ਨਾਲ ਮਿਲ ਕੇ ਟਮਾਟਰ ਚੁਰਾਏ ਹਨ। ਦੋਵਾਂ ਖਿਲਾਫ ਕੋਲਾਰ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ।
ਟਰੱਕ ਦੇ ਮਾਲਕ ਨੇ ਦੱਸਿਆ ਕਿ 27 ਜੁਲਾਈ ਨੂੰ ਦੋ ਵਪਾਰੀਆਂ ਨੇ ਕੋਲਾਰ APMC ਯਾਰਡ ਤੋਂ ਰਾਜਸਥਾਨ ਦੇ ਜੈਪੁਰ ਤੱਕ ਟਮਾਟਰ ਲਿਜਾਣ ਲਈ ਟਰੱਕ ਬੁੱਕ ਕੀਤਾ ਸੀ। ਟਰੱਕ ਨੂੰ ਸ਼ਨੀਵਾਰ ਰਾਤ ਜੈਪੁਰ ਪਹੁੰਣਾ ਸੀ ਪਰ ਸੋਮਵਾਰ ਤੱਕ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ। ਡਰਾਈਵਰ ਦਾ ਫੋਨ ਵੀ ਬੰਦ ਹੈ, ਟਰੱਕ ਦੇ ਆਪ੍ਰੇਟਰ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਗੱਡੀ ਵਿਚ ਲੱਗੇ ਜੀਪੀਐੱਸ ਮੁਤਾਬਕ ਟਰੱਕ ਨੇ ਕੋਲਾਰ ਤੋਂ ਲਗਭਗ 1600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਇਸ ਦੇ ਬਾਅਦ ਟਰੱਕ ਦਾ ਕੋਈ ਪਤਾ ਨਹੀਂ ਚੱਲਿਆ। ਟਮਾਟਰ ਖਰੀਦਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਰੱਕ ਦਾ ਐਕਸੀਡੈਂਟ ਹੋਇਆ ਹੁੰਦਾ ਤਾਂ ਸਾਨੂੰ ਸੂਚਨਾ ਮਿਲੀ ਹੁੰਦੀ। ਸਾਨੂੰ ਸ਼ੱਕ ਹੈ ਕਿ ਡਰਾਈਵਰ ਟਮਾਟਰ ਚੋਰੀ ਕਰਨ ਲਈ ਟਰੱਕ ਲੈ ਕੇ ਭੱਜ ਗਿਆ ਹੈ।
ਇਹ ਵੀ ਪੜ੍ਹੋ : ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਹਰਿਮੰਦਰ ਸਾਹਿਬ 1 ਅਗਸਤ ਤੋਂ ਸੈਲਾਨੀਆਂ ਲਈ ਜਾਵੇਗਾ ਖੋਲ੍ਹਿਆ
ਇਸ ਤੋਂ ਪਹਿਲਾਂ 8 ਜੁਲਾਈ ਨੂੰ ਕਰਨਾਟਕ ਦੇ ਚਿਤਰਦੁਰਗ ਤੋਂ ਟਮਾਟਰ ਨਾਲ ਭਰਿਆ ਟਰੱਕ ਹਾਈਜੈੱਕ ਹੋ ਗਿਆ ਸੀ। ਇਸ ਦੀ ਕੀਮਤ ਲਗਭਗ 3 ਲੱਖ ਰੁਪਏ ਦੱਸੀ ਗਈ ਸੀ। ਮੱਲੇਸ਼ ਨਾਂ ਦਾ ਕਿਸਾਨ ਟਰੱਕ ਵਿਚ ਟਮਾਟਰ ਲੈ ਕੇ ਕੋਲਾਰ ਬਾਜ਼ਾਰ ਜਾ ਰਿਹਾ ਸੀ। ਰਸਤੇ ਵਿਚ ਟਰੱਕ ਇਕ ਕਾਰ ਨਾਲ ਟਕਰਾ ਗਿਆ ਜਿਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ।
ਵੀਡੀਓ ਲਈ ਕਲਿੱਕ ਕਰੋ -: