ਪਿਛਲੇ ਮਹੀਨੇ ਟਵਿੱਟਰ ਨੇ ਐਲਾਨ ਕੀਤਾ ਸੀ ਕਿ ਕੰਪਨੀ 1 ਅਪ੍ਰੈਲ ਤੋਂ ਬਾਅਦ ਹਰ ਕਿਸੇ ਦੇ ਖਾਤੇ ਤੋਂ ਲੀਗੇਸੀ ਚੈੱਕਮਾਰਕ ਹਟਾ ਦੇਵੇਗੀ। ਯਾਨੀ ਕਿ ਫ੍ਰੀ ਵਾਲੇ ਬਲੂ ਟਿਕ ਅਕਾਊਂਟ ਤੋਂ ਹਟ ਜਾਣਗੇ ਅਤੇ ਲੋਕਾਂ ਨੂੰ ਇਸ ਦੇ ਲਈ ਹੁਣ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਪਰ 4 ਅਪ੍ਰੈਲ ਤੱਕ ਵੀ ਲਿਗੇਸੀ ਚੈੱਕਮਾਰਕ ਨਹੀਂ ਹਟਿਆ ਹੈ। ਕੁਝ ਲੋਕਾਂ ਨੇ ਅਕਾਊਂਟ ਤੋਂ ਹਟਿਆ ਵੀ ਹੈ ਤਾਂ ਉਹ ਕੰਪਨੀ ਨੇ ਮੈਨੁਅਲੀ ਕੀਤਾ ਹੈ।
ਦਰਅਸਲ ਕੰਪਨੀ ਤੁਹਾਡੇ ਤੋਂ ਇੱਕੋਦਮ ਫ੍ਰੀ ਵਾਲੇ ਬਲੂ ਟਿਕ ਨਹੀਂ ਕਹੋ ਸਕੀ। ਇਹ ਗੱਲ ਅਸੀਂ ਨਹੀਂ ਸਗੋਂ ਵਾਸ਼ਿੰਗਟਨ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੰਪਨੀ ਦੇ ਕੋਲ ਇੰਟਰਨਲ ਅਜਿਹੀ ਕੋਈ ਟੈਕਨਾਲਾਜੀ ਨਹੀਂ ਹੈ ਜੋ ਇਕੱਠੇ 4.2 ਲੱਖ ਲੀਗੇਸੀ ਅਕਾਊਂਟ ਤੋਂ ਚੈੱਕਮਾਰਕ ਨੂੰ ਹਟਾ ਦੇਵੇ। ਯਾਨੀ ਟਵਿੱਟਰ ਦੇ ਇੰਟਰਨਲ ਕੋਡ ਵਿੱਚ ਅਜਿਹਾ ਕੋਈ ਕੋਡ ਮੌਜੂਦ ਨਹੀਂ ਹੈ ਜਿਸ ਨਾਲ ਸਾਰੇ ਚੈੱਕਮਾਰਕ ਇੱਕਦੋਮ ਹਟ ਜਾਣ। ਕੰਪਨੀ ਨੂੰ ਵੀ ਇਹ ਕੰਮ ਮੈਨੁਅਲੀ ਕਰਨਾ ਹੋਵੇਗਾ ਤੇ ਇੱਕ-ਇੱਕ ਕਰਕੇ ਸਾਰਿਆਂ ਦੇ ਅਕਾਊਂਟ ਤੋਂ ਬਲੂ ਟਿਕ ਹਟਾਉਣਾ ਹੋਵੇਗਾ।
ਇੱਕ ਰਿਪੋਰਟ ਮੁਾਤਬਕ ਜੇ ਟਵਿੱਟਰ ਵੈਰੀਫਿਕੇਸ਼ ਸਿਸਟਮ ਵਿੱਚ ਕੋਈ ਤਬਦੀਲੀ ਕਰਕੇ ਸਾਰੇ ਲਿਗੇਸੀ ਚੈੱਕਮਾਰਕ ਨੂੰ ਇਕੱਠੇ ਹਟਾਉਂਦਾ ਵੀ ਹੈ ਤਾਂ ਪਲੇਟਫਾਰਮ ਵਿੱਚ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਵੈਰੀਫਿਕੇਸ਼ਨ ਸਿਸਟਮ ਵਿੱਚ ਤਬੀਦੀਲ ਕਰਨ ਨਾਲ ਰੇਕਮੇਂਟ ਹੋਣ ਵਾਲੇ ਟਵੀਟ ਦਾ ਐਗੋਰਿਦਮ, ਸਪੈਮ ਫਿਲਟਰ ਤੇ ਹੈਲਥ ਸੈਂਟਰ ਆਦਿ ਕਈ ਚੀਜ਼ਾਂ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ ਤੇ ਵੈੱਬਸਾਈਟ ਡਾਊਨ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਕ੍ਰਿਕਟ ਮੈਚ ‘ਚ ਮਹਿਲਾ ਅੰਪਾਇਰ ਨੇ ਸੰਭਾਲੀ ਕਮਾਨ, ਰਚਿਆ ਇਤਿਹਾਸ
ਲੀਗੇਸੀ ਚੈੱਕਮਾਰਕ ਨੂੰ ਹਟਾਉਣ ਦੇ ਐਲਾਨ ਤੋਂ ਬਾਅਦ ਹੁਣ ਜੇਕਰ ਤੁਸੀਂ ਟਵਿੱਟਰ ‘ਤੇ ਕਿਸੇ ਦੇ ਅਕਾਊਂਟ ਚੈੱਕ ਕਰਦੇ ਹੋ ਅਤੇ ਬਲੂ ਚੈੱਕਮਾਰਕ ‘ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਇੱਕ ਅਜੀਬ ਮੈਸੇਜ ਦਿਖਾਈ ਦੇਵੇਗਾ। ਅਜੀਬ ਇਸ ਲਈਕਿਉਂਕਿ ਇਹ ਕਹਿੰਦਾ ਹੈ ਕਿ ਜਾਂ ਤਾਂ ਅਕਾਊਂਟ ਲੀਗੇਸੀ ਚੈੱਕਮਾਰਕ ਨਾਲ ਵੈਰੀਫਾਈਡ ਹੈ ਜਾਂ ਯੂਜ਼ਰ ਨੇ ਇਸਦੇ ਲਈ ਭੁਗਤਾਨ ਕੀਤਾ ਹੈ। ਅਜਿਹੇ ‘ਚ ਜੇ ਲੋਕ ਪੈਸੇ ਦੇ ਕੇ ਬਲੂ ਟਿੱਕ ਖਰੀਦ ਚੁੱਕੇ ਹਨ ਤਾਂ ਉਹ ਲੀਗੇਸੀ ਚੈੱਕਮਾਰਕ ਵਾਲਾ ਮੈਸੇਜ ਦੇਖਦੇ ਹਨ ਤਾਂ ਉਨ੍ਹਾਂ ਨੂੰ ਯਕੀਨਨ ਅਜੀਬ ਮਹਿਸੂਸ ਹੋਵੇਗਾ। ਭਾਰਤ ਵਿੱਚ ਕੰਪਨੀ ਟਵਿੱਟਰ ਬਲੂ ਲਈ ਵੈੱਬ ਯੂਜ਼ਰਸ ਤੋਂ 650 ਰੁਪਏ ਅਤੇ IOS ਅਤੇ ਐਂਡਰਾਇਡ ਯੂਜ਼ਰਸ ਤੋਂ ਹਰ ਮਹੀਨੇ 900 ਰੁਪਏ ਚਾਰਜ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: