ਲੁਧਿਆਣਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਦੀ ਛੱਤ ‘ਤੇ ਡਰੰਮ ‘ਚੋਂ ਇਕ ਨਾਬਾਲਗ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਕ ਡਰੰਮ ਵਿੱਚ ਪਾ ਕੇ ਉੱਪਰ ਮਿੱਟੀ ਨਾਲ ਪਲੱਸਟਰ ਕੀਤਾ ਹੋਇਆ ਸੀ। ਸਾਰੇ ਘਰ ਵਿੱਚ ਬਦਬੂ ਫੈਲ ਗਈ। ਜਦੋਂ ਨੌਜਵਾਨ ਦੀ ਮਾਂ ਸਫਾਈ ਕਰਦੇ ਹੋਏ ਛੱਤ ‘ਤੇ ਪਹੁੰਚੀ ਤਾਂ ਉਸ ਦੀ ਨਜ਼ਰ ਡਰੰਮ ‘ਤੇ ਪਈ।
ਇਸੇ ਦੌਰਾਨ ਪਿਊਸ਼ ਦੀ ਮਾਂ ਸਵਿਤਾ ਨੂੰ ਉਸ ਦੇ ਦਿਓਰ ਦਾ ਫੋਨ ਆਇਆ। ਉਸ ਨੇ ਕਿਹਾ ਕਿ ਤੇਰੇ ਮੁੰਡੇ ਦੀ ਲਾਸ਼ ਛੱਤ ‘ਤੇ ਡਰੰਮ ‘ਚ ਪਈ ਹੈ, ਜਾ ਕੇ ਬਾਹਰ ਕੱਢ ਲੈ। ਜਦੋਂ ਉਸ ਨੇ ਡਰੰਮ ਨੂੰ ਚੈੱਕ ਕੀਤਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿਊਸ਼ ਨੂੰ ਮਾਰ ਕੇ ਇੱਕ ਡਰੰਮ ਵਿੱਚ ਪਾਇਆ ਹੋਇਆ ਸੀ ਤੇ ਉੱਪਰ ਮਿੱਟੀ ਭਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਔਰਤ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਮ੍ਰਿਤਕ ਪਿਊਸ਼ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਸਵਿਤਾ ਦੇ ਦੋ ਬੱਚੇ ਹਨ। ਉਹ ਆਪਣੀ ਦਿਓਰ ਨਾਲ ਹੀ ਰਹਿਣ ਲੱਗੀ ਸੀ। ਉਸ ਦੇ ਦਿਓਰ ਨੇ ਪਿਊਸ਼ ਨੂੰ ਮਾਰ ਕੇ ਡਰੰਮ ਵਿੱਚ ਪਾ ਦਿੱਤਾ। ਘਟਨਾ ਦੇ ਬਾਅਦ ਤੋਂ ਦੋਸ਼ੀ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਦੋਸ਼ੀ ਚਾਚੇ ਨੇ ਸਵਿਤਾ ਨੂੰ ਦੱਸਿਆ ਸੀ ਕਿ ਪਿਊਸ਼ 5 ਤਰੀਕ ਤੋਂ ਕ੍ਰਿਕਟ ਮੈਚ ਖੇਡਣ ਦਿੱਲੀ ਗਿਆ ਹੋਇਆ ਹੈ। ਇਸ ਕਾਰਨ ਸਵਿਤਾ ਨੇ ਆਪਣੇ ਬੇਟੇ ਦੀ ਜ਼ਿਆਦਾ ਭਾਲ ਨਹੀਂ ਕੀਤੀ। ਬੇਟੇ ਦਾ ਕੋਈ ਫੋਨ ਨਾ ਆਇਆ ਤਾਂ ਸਵਿਤਾ ਪ੍ਰੇਸ਼ਾਨ ਹੋ ਗਈ। ਇਸ ਦੌਰਾਨ ਦਿਓਰ ਵੀ ਘਰੋਂ ਲਾਪਤਾ ਹੋ ਗਿਆ। ਅਚਾਨਕ ਦਿਓਰ ਦਾ ਫੋਨ ਆਇਆ ਅਤੇ ਦੱਸਿਆ ਕਿ ਪਿਊਸ਼ ਦੀ ਲਾਸ਼ ਛੱਤ ‘ਤੇ ਡਰੰਮ ਵਿੱਚ ਪਈ ਹੈ।
ਸੂਚਨਾ ਮਿਲਦੇ ਹੀ ਏਸੀਪੀ ਮਨਿੰਦਰ ਬੇਦੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: