ਮੌਸਮ ਵਿਭਾਗ ਮੁਤਾਬਕ 3 ਅਗਸਤ ਤੱਕ ਭਾਰਤ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। 3 ਅਗਸਤ ਤੱਕ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਓਡੀਸ਼ਾ ਵਿਚ ਹਲਕੀ/ਮੱਧਮ ਮੀਂਹ ਦੇ ਨਾਲ-ਨਾਲ ਸਥਾਨਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੂਰਬੀ ਰਾਜਸਥਾਨ ਵਿਚ 31 ਜੁਲਾਈ ਨੂੰ 2 ਅਗਸਤ ਨੂੰ ਇਸੇ ਤਰ੍ਹਾਂ ਦੀ ਮੌਸਮ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। 1-3 ਅਗਸਤ ਤੱਕ ਉਤਰਾਖੰਡ ਵਿਚ, 1 ਤੇ 2 ਅਗਸਤ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿਚ 2 ਤੇ 3 ਅਗਸਤ ਨੂੰ ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਹਲਕੀ/ਮੱਧਮ ਮੀਂਹ ਦੇ ਨਾਲ ਭਾਰੀ ਮੀਂਹ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ : 21 ਲੱਖ ਦੇ ਟਮਾਟਰ ਨਾਲ ਭਰਿਆ ਟਰੱਕ ਗਾਇਬ, ਟਰੱਕ ਮਾਲਕ ਨੇ ਲਗਾਏ ਡਰਾਈਵਰ ‘ਤੇ ਦੋਸ਼
3 ਅਗਸਤ ਤੱਕ ਉੱਤਰ-ਪੱਛਮ ਭਾਰਤ ਵਿਚ ਕਿਤੇ-ਕਿਤੇ ਬਿਜਲੀ ਡਿਗਣ ਦੀ ਵੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੂਰਬੀ ਮੱਧ ਪ੍ਰਦੇਸ਼ ਤੇ ਉੱਤਰੀ ਛੱਤੀਸਗੜ੍ਹ ਵਿਚ ਹਲਕੀ/ਮੱਧਮ ਮੀਂਹ/ਹਨ੍ਹੇਰੀ ਤੇ ਬਿਜਲੀ ਡਿਗਣ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: