ਕੇਜਰੀਵਾਲ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਦਿੱਤੇ ਗਏ ਬਿਆਨ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮਲਾ ਬੋਲਿਆ। ਉਨ੍ਹਾਂ ਕੇਜਰੀਵਾਲ ਨੂੰ ਚੈਲੰਜ ਕੀਤਾ ਕਿ ਕੀ ਉਹ ਰਿਸ਼ਵਤ ਦੀ ਪੇਸ਼ਕਸ਼ ਕਰਨ ਵਾਲਿਆਂ ਦੇ ਨਾਂ ਦੱਸਣਗੇ।
ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਕਿਹਾ ਕਿ ਹੁਣ ਰਿਸ਼ਵਤ ਲੈਣਾ, ਦੇਣਾ ਤੇ ਮੁੱਖ ਮੰਤਰੀ ਨੂੰ ਉਸ ਦੀ ਪੇਸ਼ਕਸ਼ ਕਰਨਾ ਵੀ ਬਹੁਤ ਗੰਭੀਰ ਜੁਰਮ ਹੈ। ਹੁਣ ਅਜਿਹੇ ਰਿਸ਼ਵਤ ਦੇਣ ਵਾਲੇ ਮਾਫਿਆਵਾਂ ਦੇ ਨਾਂ ਤੁਸੀਂ ਜਨਤਕ ਨਾ ਕਰੋ ਜਾਂ ਉਨ੍ਹਾਂ ‘ਤੇ ਕਾਰਵਾਈ ਨਾ ਕਰਕੇ ਖੁਦ ਦੀ ਸ਼ਮੂਲੀਅਤ ਜਾਂ ਚੁੱਪ ਰਹਿ ਕੇ ਸਮਰਥਨ ਵਰਗਾ ਕੰਮ ਕਰ ਰਹੇ ਹੋ। ਤਾਂ ਕਰੋਗੇ ਨਾਂ ਜਨਤਕ?
ਦੱਸ ਦੇਈਏ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਰਾਜ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਲੁੱਟ ਰਹੇ ਮਾਫੀਆ ਨੇ ਉਨ੍ਹਾਂ ਨੂੰ ਅਪ੍ਰੋਚ ਕਰਨਾ ਚਾਲੂ ਕਰ ਦਿੱਤਾ। ਮੈਨੂੰ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਨੇਤਾਵਾਂ ਨਾਲ ਸੰਪਰਕ ਕੀਤਾ।
ਮਾਫੀਆ ਨੇ ਪੁੱਛਿਆ ਕਿ ਦੱਸੋ ਤੁਹਾਡੇ ਇਥੇ ਕੀ ਸਿਸਟਮ ਚੱਲਦਾ ਹੈ? ਕਿਸ ਨੂੰ ਪੈਸਾ ਦੇਣਾ ਹੁੰਦਾ ਹੈ? ਕਿਵੇਂ ਦੇਣਾ ਹੁੰਦਾ ਹੈ? ਕੀ ਕਰਨਾ ਹੁੰਦਾ ਹੈ? ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਈਮਾਨਦਾਰੀ ਨਾਲ ਕੰਮ ਕਰੋ ਨਹੀਂ ਤਾਂ ਸਾਰਿਆਂ ਨੂੰ ਜੇਲ੍ਹ ਭੇਜ ਦਿਆਂਗੇ। ਇੱਕ ਮਹੀਨੇ ਦੇ ਅੰਦਰ ਸਬ ਠੀਕ ਹੋ ਗਿਆ। ਹੁਣ ਇਸੇ ਵੀਡੀਓ ਰਾਹੀਂ ਵੜਿੰਗ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।
ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਮਾਫੀਆ ਦੀ ਤਹਿ ਤੱਕ ਜਾਣਾ ਹੋਵੇਗਾ। ਰਾਤੋ-ਰਾਤ ਮਾਫੀਆ ਖਤਮ ਨਹੀਂ ਹੋਵੇਗਾ। ਮਾਫੀਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਾਂਗਰਸ ਵਿਰੋਧੀ ਪਾਰਟੀ ਹੈ, ਉਨ੍ਹਾਂ ਨੇ ਖਬਰਾਂ ਵਿੱਚ ਰਹਿਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਹੈ। ਹੌਲੀ-ਹੌਲੀ ‘ਆਪ’ ਸਰਕਾਰ ਸਾਰੇ ਮਾਫੀਆ ਦਾ ਨਾਂ ਸਾਹਮਣੇ ਲਿਆਏਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”