ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਰੋਸ ਪ੍ਰਦਰਸ਼ਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਈਵ ਹੋ ਕੇ ਅਸਲੀਅਤ ਬਿਆਨ ਕੀਤੀ। ਵੜਿੰਗਨੇ ਦੱਸਿਆ ਕਿ ਇਹ ਵੀਡੀਓ ਬਣਾਉਣਾ ਸੋਚੀ ਸਮਝੀ ਸਾਜ਼ਿਸ਼ ਸੀ।
ਵੜਿੰਗ ਨੇ ਕਿਹਾ- ਮੈਂ ਵਿਰੋਧ ਦਾ ਵੀਡੀਓ ਦੇਖਿਆ, ਜਿਸ ਤੋਂ ਬਾਅਦ ਮੈਨੂੰ ਲਾਈਵ ਹੋਣਾ ਪਿਆ। ਵੀਡੀਓ ਇੱਕ ਸਰਦਾਰ ਬੰਦਾ ਕਹਿ ਰਿਹਾ ਸੀ ਕਿ ਸਿੱਖਾਂ ਨਾਲ ਪੰਗਾ ਲੈਣਾ ਠੀਕ ਨਹੀਂ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸਿੱਖ ਕੋਈ ਉੱਪਰੋਂ ਨਹੀਂ ਆਇਆ। ਅਸੀਂ ਸਾਰੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਹੀ ਲੋਕ ਹਾਂ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਦਾ ਜੋ ਪ੍ਰੋਗਰਾਮ ਅੰਦਰ ਸੀ, ਉਥੇ ਇੱਕ ਬੱਚਾ ਭੇਜ ਦਿੱਤਾ ਅਤੇ ਆਪ ਕੋਈ ਨਹੀਂ ਆਇਆ।
ਰਾਜਾ ਵੜਇੰਗ ਨੇ ਕਿਹਾ ਕਿ ਸਰਕਾਰ ਬੰਦਾ ਕਹਿੰਦਾ ਹੈ ਕਿ ਮੈਂ ਭੱਜ ਗਿਆ। ਮੈਂ ਨਾ ਭੱਜਿਆ ਹਾਂ ਨਾ ਭੱਜਣ ਵਾਲਿਆਂ ਵਿੱਚੋਂ ਹਾਂ। ਮੈਨੂੰ ਕਹਿੰਦਾ ਮੈਂ ਗੱਲ ਕਰਨੀ ਹੈ। ਮੈਂ ਸੋਚਿਆ ਗੱਲ ਕਰਨ ਆ ਰਿਹਾ ਹੈ ਮੈਂ ਬੁਲਾ ਲਿਆ। ਦੂਰ ਇੱਕ ਬੰਦਾ ਵੀਡੀਓ ਬਣਾ ਰਿਹਾ ਸੀ। ਇਨ੍ਹਾਂ ਦਾ ਮਕਸਦ ਮੈਨੂੰ ਸਮਝ ਆ ਗਿਆ। ਇਨ੍ਹਾਂ ਲੋਕਾਂ ਨੰ ਦੇਸ਼ ਦੇ ਨਾਲ ਕੋਈ ਪਿਆਰ ਨਹਂ ਹੈ ਅਤੇ ਨਾ ਹੀ ਗੁਰ ਸਿੱਖਾਂ ਨਾਲ ਕੋਈ ਪਿਆਰ ਹੈ।
ਅਜਿਹੇ ਲੋਕ ਪੇਡ ਹੁੰਦੇ ਨੇ। ਇਨ੍ਹਾਂ ਨੇ ਆਪਣੀਆਂ ਹਰਕਤਾਂ ਵਿਖਾਉਣੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਇਨ੍ਹਾਂ ਦੀ ਦਿਹਾੜੀ ਮਿਲ ਜਾਂਦੀ ਹੈ। ਇਸ ਲਈ ਇਹ ਬੋਲ ਰਿਹਾ ਸੀ, ਭੱਜ ਗਿਆ-ਭਜਾ ਦਿੱਤਾ। ਨਿਊਯਾਰਕ ਮੈਨਹਟਨ ਵਿੱਚ ਤੁਸਂ ਰੈੱਡਲਾਈਟ ਜੰਪ ਕਰਦੇ ਹੋ ਤਾਂ ਤੁਹਾਨੂੰ ਟਿਕਟ ਮਿਲ ਜਾਂਦੀ ਹੈ। ਕੱਲ੍ਹ ਇਹ ਕੁਝ ਹੋਰ ਵੀ ਕਹੇਗਾ।
ਤੁਹਾਡੇ ਵਰਗੇ ਲੋਕ ਮਾਹੌਲ ਖਰਾਬ ਕਰਨ ਆਏ ਹਨ। ਕਿਉਂਕਿ ਤੁਸੀਂ ਅਜਿਹੇ ਕਾਰਨਾਮੇ ਕੀਤੇ ਹਨ ਕਿ ਤੁਹਾਡੇ ਵਰਗੇ ਲੋਕ ਭਾਰਤ ਦੀ ਧਰਤੀ ‘ਤੇ ਨਹੀਂ ਜਾ ਸਕਦੇ। ਨਾ ਮੈਂ ਭੱਜਿਆ ਹਾਂ, ਮਾ ਮੈਂ ਭੱਜ ਸਕਦਾ ਹਾਂ ਪਰ ਮੈਂ ਇਹ ਗੱਲ ਕਹਿ ਦਿਆਂ ਕਿ ਮੈਂ ਤੁਹਾਡੇ ਵਾਂਗ ਬਦਤਮੀਜ਼ ਨਹੀਂ ਹਾਂ।
ਗੁਰਸਿੱਖ ਹੋਵੇ, ਦਾੜ੍ਹੀ ਰੱਖੀ ਹੋਵੇ, ਕੇਸ ਰੱਖੇ ਹੋਣ, ਪੱਗ ਬੰਨ੍ਹੀ ਹੋਵੇ ਅਤੇ ਬਿਨਾਂ ਕਿਸੇ ਕਾਰਨ ਬਦਤਮੀਜ਼ੀ ਕਰੇ। ਵੀਡੀਓ ਕਾਲ ਕਰਕੇ ਦਿਹਾੜੀ ਬਣਾਏ। ਕਿਹੜਾ ਗੁਰੂ ਦਾ ਸਿੱਖ ਹੈ ਜੋ 500 ਡਾਲਰਾਂ ਲਈ ਰੌਲਾ ਪਾਉਂਦਾ ਹੈ। ਅਸੀਂ ਅਜਿਹੀਆਂ ਚੀਜ਼ਾਂ ਤੋਂ ਨਾ ਡਰਦੇ ਹਾਂ ਅਤੇ ਨਾ ਹੀ ਡਰੇ ਹਾਂ। ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਆਪ੍ਰੇਸ਼ਨ ਬਲੂ ਸਟਾਰ ਬਰਸੀ, ਜਥੇਦਾਰ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼- ‘ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ’
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਵੀ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਲੈ ਕੇ ਅਮਰੀਕਾ ਗਏ ਹਨ। ਇਸ ਦੌਰਾਨ ਵੜਿੰਗ ਦੀ ਕਾਰ ਨੂੰ ਅਮਰੀਕਾ ਵਿੱਚ ਪੰਜਾਬੀਆਂ ਨੇ ਘੇਰ ਲਿਆ। ਜਦੋਂ ਉਹ ਸਵਾਲ ਪੁੱਛਣ ਲੱਗੇ ਤਾਂ ਕਾਰ ਡਰਾਈਵਰ ਤੁਰੰਤ ਵੜਿੰਗ ਨੂੰ ਲੈ ਕੇ ਉਥੋਂ ਚਲਾ ਗਿਆ। ਵੈਡਿੰਗ ਦੇ ਭੱਜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਇੱਕ ਸਿੱਖ ਦਾ ਵੀਡੀਓ ਵੀ ਸਾਹਮਣੇ ਆਇਆ, ਜਿਸ ਵਿੱਚ ਉਹ ਵੜਿੰਗ ਨੂੰ ਭਜਾਉਣ ਦੀਆਂ ਗੱਲਾਂ ਕਹਿ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: