ਕਰਤਾਰਪੁਰ ਪੁਲਿਸ ਤੇ ਜੰਗਲਾਤ ਵਿਭਾਗ ਨੇ ਮਿਲ ਕੇ ਪਸ਼ੂ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 95 ਲੱਖ ਰੁਪਏ ਵਿਚ ਬੰਗਾਲ ਟਾਈਗਰ ਦੇ ਬੱਚੇ ਨੂੰ ਵੇਚਣ ਦੀ ਡੀਲ ਕਰ ਰਹੇ ਗਿਰੋਹ ਦੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁੱਛਗਿਛ ਵਿਚ ਮੁਲਜ਼ਮਾਂ ਨੇ ਆਪਣਾ ਨਾਂ ਮਨੀਸ਼ ਕੁਮਾਰ ਵਾਸੀ ਪਿੰਡ ਨਗਲਾ ਤੇ ਅਨਮੋਲ ਕੁਮਾਰ ਵਾਸੀ ਤੇਜ ਮੋਹਨ ਜਲੰਧਰ ਦੱਸਿਆ। ਮਾਮਲੇ ਵਿਚ ਨਾਮਜ਼ਦ ਤੀਜਾ ਮੁਲਜ਼ਮ ਨਿਊ ਦਿਓਲ ਨਗਰ ਵਾਸੀ ਦੀਪਾਂਸ਼ੂ ਅਰੋੜਾ ਅਜੇ ਫਰਾਰ ਹੈ।
ਥਾਣਾ ਕਰਤਾਰਪੁਰ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਵਣ ਰੇਂਜ ਅਫਸਰ ਜਸਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਵਿਚ ‘ਦਿ ਪੈੱਟ ਕਲੱਬ’ ਦੇ ਨਾਂਤੋਂ ਦੁਕਾਨ ਚਲਾਉਣ ਵਾਲੇ ਮਨੀਸ਼ ਕੁਮਾਰ ਜੰਗਲੀ ਜਾਨਵਰਾਂ ਦੀ ਤਸਕਰੀ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਉਹ ਪਹਿਲਾਂ ਵੀ ਗਿਰੋਹ ਦੇ ਨਾਲ ਮਿਲ ਕੇ ਜੰਗਲੀ ਜਾਨਵਰ ਵੇਚ ਚੁੱਕਾ ਹੈ ਤੇ ਹੁਣ ਵ੍ਹਟਸਐਪ ਗਰੁੱਪ ਵਿਚ ਗਾਹਕਾਂ ਨੂੰ ਬੰਗਾਲ ਟਾਈਗਰ ਦੇ ਬੱਚੇ ਦੀ ਵੀਡੀਓ ਭੇਜ ਕੇ 95 ਲੱਖ ਰੁਪਏ ਵਿਚ ਡੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤ ਮਿਲਦਿਆਂ ਹੀ ਜੰਗਲਾਤ ਵਿਭਾਗ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਮੁਲਜ਼ਮ ਮਨੀਸ਼ ਕੁਮਾਰ ਅਨਮੋਲ ਤੇ ਦੀਪਾਂਸ਼ੂ ਅਰੋੜਾ ਖਿਲਾਫ ਨੈਸ਼ਨਲ ਵਾਈਲਡ ਲਾਈਪ ਪ੍ਰੋਟੈਕਸ਼ਨ ਐਕਟ 1972 ਤਹਿਤ 10 ਧਾਰਾਵਾਂ ਲਗਾ ਕੇ ਕੇਸ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਕਿਸ਼ਨਗੜ੍ਹ ਵਿਚ ਦੁਕਾਨ ਚਲਾਉਣ ਵਾਲੇ ਮਨੀਸ਼ ਕੁਮਾਰ ਤੇ ਅਨਮੋਲ ਨੂੰ ਫੜ ਲਿਆ ਗਿਆ ਹੈ। ਮਾਮਲੇ ਵਿਚ ਨਾਮਜ਼ਦ ਤੀਜੇ ਦੋਸ਼ੀ ਦੀਪਾਂਸ਼ੂ ਅਰੋੜਾ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖ਼ਰਾਬ ਮੌਸਮ ਕਾਰਨ ਅਮਰਨਾਥ ਯਾਤਰਾ ‘ਤੇ ਲੱਗੀ ਰੋਕ, ਹੁਣ ਤੱਕ 80,000 ਤੋਂ ਵੱਧ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ
ਪੁੱਛਗਿਛ ਵਿਚ ਪਤਾ ਲੱਗਾ ਕਿ ਗਿਰੋਹ ਹੁਣ ਤੱਕ 5 ਬਾਜ਼ ਤੇ ਤਿੰਨ ਕੱਛੂਏ ਦੀ ਤਸਕਰੀ ਕਰ ਚੁੱਕਾ ਹੈ। ਵਣ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਮਨੀਸ਼ ਕੁਮਾਰ ਨੇ ਮੰਨਿਆ ਕਿ ਉਹ ਹੁਣ ਤੱਕ ਆਪਣੇ ਗਿਰੋਹ ਨਾਲ ਮਿਲ ਕੇ 6-6 ਹਜ਼ਾਰ ਰੁਪਏ ਵਿਚ 5 ਬਾਜ਼ ਤੇ ਤਿੰਨ ਕੱਛੂਏ ਵੇਚ ਚੁੱਕਾ ਹੈ। ਗਿਰੋਹ ਮੋਰ ਦੇ ਬੱਚੇ, ਤੋਤੇ ਤੇ ਹੋਰ ਪਾਲਤੂ ਜਾਨਵਰਾਂ ਦੀ ਵੀ ਤਸਕਰੀ ਕਰਦਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਗਿਰੋਹ ਵੱਡੇ ਪੱਧਰ ‘ਤੇ ਆਪਣੇ ਮੋਬਾਈਲ ਦੀ ਮਦਦ ਨਾਲ ਸੋਸ਼ਲ ਮੀਡੀਆ ‘ਤੇ ਗਾਹਕਾਂ ਦੇ ਗਰੁੱਪ ਬਣਾ ਕੇ ਜੰਗਲੀ ਜਾਨਵਰਾਂ ਦੀ ਫੋਟੋ ਤੇ ਵੀਡੀਓ ਪਾਉਂਦੇ ਹਨ, ਜਿਸ ਨਾਲ ਗਾਹਕ ਇਨ੍ਹਾਂ ਦੇ ਸੰਪਰਕ ਵਿਚ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























