ਹੁਸ਼ਿਆਰਪੁਰ ਵਿਚ ਪੈਟਰੋਲ ਪੰਪ ਮੁਲਾਜ਼ਮ ਤੋਂ 2 ਬਾਈਕ ਸਵਾਰ 4 ਲੁਟੇਰਿਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਮੁਲਜਮਾਂ ਨੇ ਪੈਟਰੋਲ ਮੁਲਾਜ਼ਮ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਮੁਲਾਜ਼ਮ ਦੇ ਮੋਢੇ ਤੇ ਪੈਰ ਵਿਚ ਗੋਲੀ ਲੱਗਣ ਨਾਲ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਿਥੇ ਉਸ ਦੇ ਇਲਾਜ ਦੇ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਪੈਂਦੇ ਪਿੰਡ ਘਾਸੀਪੁਰ ਦੇ ਨੇੜੇ ਪੈਟਰੋਲ ਪੰਪ ‘ਤੇ ਸੋਮਵਾਰ ਰਾਤ ਲਗਭਗ 10 ਵਜੇ 2 ਬਾਈਕ ਸਵਾਰ 4 ਨੌਜਵਾਨ ਲੁੱਟ ਦੀ ਨੀਅਤ ਨਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੈਟਰੋਲ ‘ਤੇ ਤੇਲ ਪਾਉਣ ਦਾ ਕੰਮ ਕਰ ਰਹੇ ਮੁਲਾਜ਼ਮ ਸੁਨੀਲ ਠਾਕੁਰ ਪੁੱਤਰ ਕੇਹਰ ਸਿੰਘ ਵਾਸੀ ਖਟਰੇਲ, ਹਮੀਰਪੁਰ, ਹਿਮਾਚਲ ਪ੍ਰਦੇਸ਼ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੁਲਾਜ਼ਮ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਇਕ ਗੋਲੀ ਸੁਨੀਲ ਦੇ ਮੋਢੇ ‘ਚੇ ਲੱਗੀ ਜਦੋਂ ਕਿ ਦੂਜੀ ਗੋਲੀ ਉਸ ਦੇ ਪੈਰ ਵਿਚ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਿਵੇਂ ਹੀ ਪੈਟਰੋਲ ਪੰਪ ਦੇ ਹੋਰ ਮੁਲਾਜ਼ਮ ਮੌਕੇ ‘ਤੇ ਪਹੁੰਚੇ ਤਾਂ ਮੁਲਜ਼ਮ ਫਰਾਰ ਹੋ ਗਏ। ਸਾਥੀ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੁੰਦੇ ਦੇਖ ਡਾਕਟਰਾਂ ਨੇ ਸ਼ੁਰੂਆਤੀ ਇਲਾਜ ਦੇ ਬਾਅਦ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਮਾਨ ਨੇ ਡਿਪਟੀ ਕਮਿਸ਼ਨਰਾਂ ਦੀ ਲਗਾਈ ਕਲਾਸ, ਸਮੱਸਿਆਵਾਂ ਸੁਣ ਕੇ ਮੌਕੇ ‘ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼
ਥਾਣਾ ਹਰਿਆਣਾ ਦੇ ਐੱਸਐੱਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲੀ ਹੈ। ਪੈਟਰੋਲ ਪੰਪ ਮੁਲਾਜ਼ਮ ਦੇ ਗੋਲੀ ਲੱਗੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਣਪਛਾਤੇ ਮੁਲਜ਼ਮਾਂ ਦੀ ਭਾਲ ਵਿਚ ਲੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: