ਸੰਗਰੂਰ ਜ਼ਿਲ੍ਹੇ ਵਿੱਚ ਦੇ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਬਖਸ਼ੀਵਾਲਾ ‘ਚ ਵੱਡੀ ਵਾਰਦਾਤ ਦਾ ਖੁਲਾਸਾ ਹੋਇਆ ਹੈ। ਇਕ ਪਤਨੀ ਨੇ ਆਪਣੇ ਪਤੀ ਦਾ ਇੱਕ ਮਹੀਨੇ ਪਹਿਲਾਂ ਕਤਲ ਕਰਕੇ ਘਰ ‘ਚ ਹੀ ਦਫਨਾ ਦਿੱਤਾ। ਜਾਣਕਾਰੀ ਮੁਤਾਬਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਜਾਂਚ ਤੋਂ ਬਾਅਦ ਸੁਨਾਮ ਦੇ ਪਿੰਡ ਬਖਸ਼ੀਵਾਲਾ ‘ਚ ਵਾਪਰੀ ਇਸ ਘਟਨਾ ਦੀ ਗੁੱਥੀ ਸੁਲਝਾ ਲਈ ਹੈ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਤੇ ਡੀ.ਐੱਸ.ਪੀ. ਭਰਪੂਰ ਸਿੰਘ ਨੇ ਦੱਸਿਆ ਕਿ 20 ਨਵੰਬਰ 2022 ਨੂੰ ਜਸਵੀਰ ਕੌਰ ਪਤਨੀ ਅਮਰੀਕ ਸਿੰਘ ਉਰਫ ਰੋਸ਼ਨੀ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਖਸ਼ੀਵਾਲਾ ਨੇ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਇਸੇ ਦੌਰਾਨ 25 ਨਵੰਬਰ 2022 ਨੂੰ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਸਵੀਰ ਕੌਰ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਗਈ ਦਰਖਾਸਤ ਝੂਠੀ ਹੈ।
ਮੁਖਬਰ ਨੇ ਦੱਸਿਆ ਕਿ ਅਸਲ ‘ਚ ਦੋਸ਼ੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਨਾਲ ਮਿਲ ਕੇ 27-10-2022 ਦੀ ਰਾਤ ਨੂੰ ਉਸ ਦਾ ਕਤਲ ਕਰਕੇ ਲਾਸ਼ ਘਰ ‘ਚ ਹੀ ਦੱਬ ਦਿੱਤੀ ਸੀ।
ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਦੀ ਪੰਥ ‘ਚ ਹੋਈ ਵਾਪਸੀ, ਸਿੰਘ ਸਾਹਿਬਾਨਾਂ ਨੇ ਸੁਣਾਈ 21 ਦਿਨ ਦੀ ਸਜ਼ਾ
ਜਿਸ ਦੇ ਸਬੰਧ ‘ਚ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਡੀ.ਐੱਸ.ਪੀ. ਭਰਪੂਰ ਸਿੰਘ ਅਤੇ ਇੰਸਪੈਕਟਰ ਦੀਪਿੰਦਰਪਾਲ ਸਿੰਘ ਇੰਚਾਰਜ ਸੀਆਈਏ ਸੰਗਰੂਰ ਨੇ ਇਸ ਮਾਮਲੇ ਵਿੱਚ ਮੁਲਜ਼ਮ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਨੂੰ 26 ਨਵੰਬਰ 2022 ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਮੰਨਿਆ ਗਿਆ ਕਿ 27 ਅਕਤੂਬਰ 2022 ਦੀ ਸ਼ਾਮ ਨੂੰ ਦੋਵਾਂ ਨੇ ਕਿਸੇ ਅਣਪਛਾਤੇ ਵਿਅਕਤੀ ਤੋਂ ਨੀਂਦ ਦੀਆਂ ਗੋਲੀਆਂ ਲਿਆ ਕੇ ਅਮਰੀਕ ਸਿੰਘ ਨੂੰ ਬੇਹੋਸ਼ ਕਰਨ ਲਈ ਚਿਕਨ ਵਿਚ ਮਿਲਾ ਦਿੱਤੀਆਂ ਸਨ। ਇਸ ਤੋਂ ਬਾਅਦ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਨਾਲ ਮਿਲ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਲਾਸ਼ ਨੂੰ ਘਰ ਵਿੱਚ ਪਹਿਲਾਂ ਤੋਂ ਪੁੱਟੇ ਗਏ ਲੈਟਰੀਨ ਦੇ ਟੋਏ (ਲਗਭਗ 25 ਫੁੱਟ ਡੂੰਘੇ) ਵਿੱਚ ਦੱਬ ਦਿੱਤਾ ਗਿਆ ਸੀ। ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਲਾਸ਼ ਨੂੰ ਟੋਏ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: