ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਂ ਇੱਕ ਨਾਮਵਰ ਪਰਉਪਕਾਰੀ ਸੰਸਥਾ ਦੁਆਰਾ ਤਿਆਰ 2023 ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਮਹੀਨੇ ਵਿਸ਼ਵ ਬੈਂਕ ਦੇ ਮੁਖੀ ਬਣੇ ਬੰਗਾ ਸੰਸਥਾ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਹਨ। ਉਹ ਕਾਰਨੇਗੀ ਕਾਰਪੋਰੇਸ਼ਨ ਆਫ ਨਿਊਯਾਰਕ ਵੱਲੋਂ ਬਣਾਈ ਗਈ ਇਸ ਸਾਲ ਦੀ ਮਹਾਨ ਪ੍ਰਵਾਸੀਆਂ ਦੀ ਸੂਚੀ ਵਿਚ ਸ਼ਾਮਲ ਭਾਰਤੀ ਮੂਲ ਦੇ ਇਕਮਾਤਰ ਵਿਅਕਤੀ ਹਨ।
ਕਾਰਨੇਗੀ ਕਾਰਪੋਰੇਸ਼ਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਅਹੁਦਿਆਂ ‘ਤੇ 30 ਸਾਲਾਂ ਤੋਂ ਵੱਧ ਅਨੁਭਵ ਦੇ ਨਾਲ, 63 ਸਾਲਾ ਬੰਗਾ ਤੋਂ ਗਰੀਬੀ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਵਿੱਚ ਪਰਿਵਰਤਨਸ਼ੀਲ ਨੀਤੀਆਂ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ, ਇਸ ਨਾਲ ਲੋਕਾਂ ਲਈ ਮੌਕੇ ਖੁੱਲ੍ਹਣਗੇ।
ਕਾਰਨੇਗੀ ਮੁਤਾਬਕ ਬੰਗਾ ਨੇ ਇਸ ਗੱਲ ‘ਤੇ ਕੁਝ ਵਿਚਾਰ ਪੇਸ਼ ਕੀਤੇ ਕਿ ਕਿਵੇਂ ਵਿਭਿੰਨਤਾ ਨੇ ਉਨ੍ਹਾਂ ਨੂੰ ਇਕ ਨੇਤਾ ਵਜੋਂ ਸਫਲ ਹੋਣ ਵਿਚ ਮਦਦ ਕੀਤੀ। ਦਿਨ ਦੇ ਅਖੀਰ ਵਿਚ ਜੇਕਰ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲ ਦੇਖਦੇ ਹੋ ਜੋ ਤੁਹਾਡੇ ਵਰਗੇ ਦਿਖਦੇ ਹਨ, ਜੋ ਤੁਹਾਡੀ ਤਰ੍ਹਾਂ ਚੱਲਦੇ ਹਨ ਤੇ ਤੁਹਾਡੀ ਤਰ੍ਹਾਂ ਗੱਲਾਂ ਕਰਦੇ ਹਨ ਤੇ ਉਨ੍ਹਾਂ ਥਾਵਾਂ ‘ਤੇ ਵੱਡੇ ਹੋਏ ਹਨ ਜਿਥੇ ਤੁਸੀਂ ਆਪਣੀ ਪਿਛਲੀ ਨੌਕਰੀਆਂ ਨਾਲ ਉਨ੍ਹਾਂ ਨਾਲ ਕੰਮ ਕੀਤਾ ਸੀ। ਉਦੋਂ ਤੁਹਾਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕੰਮ ‘ਤੇ ਰੱਖਣ ਦੀ ਸਹੂਲਤ ਦੀ ਭਾਵਨਾ ਹੋਵੇਗੀ ‘ਤੇ ਇਹ ਗਲਤ ਹੋਵੇਗਾ। ਅਜਿਹਾ ਕਰਨ ਨਾਲ ਤੁਸੀਂ ਨਵੇਂ ਮੌਕਿਆਂ ਨੂੰ ਗੁਆ ਦਿਓਗੇ।
ਇਹ ਵੀ ਪੜ੍ਹੋ : ਵਿਸ਼ਵ ਕੱਪ ਨੂੰ ਲੈ ਕੇ ਕ੍ਰਿਸ ਗੇਲ ਦੀ ਭਵਿੱਖਬਾਣੀ, ਸੈਮੀਫਾਈਨਲ ‘ਚ ਪਹੁੰਚਣਗੀਆਂ ਭਾਰਤ ਸਣੇ ਇਹ 3 ਟੀਮਾਂ
ਬੰਗਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤ ਵਿਚ ਕੀਤੀ ਸੀ। ਉਹ 13 ਸਾਲਾਂ ਤੱਕ ਨੇਸਲੇ ਇੰਡੀਆ ਨਾਲ ਜੁੜੇ ਗਏ। ਉਹ ਦੋ ਸਾਲਾਂ ਲਈ ਪੈਪਸੀਕੋ ਨਾਲ ਵੀ ਜੁੜੇ। 1996 ਵਿਚ ਉਹ ਸਿਟੀ ਗਰੁੱਪ ਨਾਲ ਜੁੜੇ ਤੇ ਏਸ਼ੀਆ ਪੈਸਫਿਕ ਖੇਤਰ ਦੇ ਸੀਈਓ ਵਜੋਂ ਵੀ ਕੰਮ ਕੀਤਾ। ਅਮਰੀਕਾ ਜਾਣ ਦੇ ਬਾਅਦ ਬੰਗਾ ਨੇ ਮਾਸਟਰਕਾਰਡ ਦੇ ਪ੍ਰਧਾਨ ਤੇ ਸੀਈਓ ਵਜੋਂ 12 ਸਾਲਾਂ ਤੱਕ ਕੰਮ ਕੀਤਾ।
ਵਿਸ਼ਵ ਬੈਂਕ ਦਾ ਮੁਖੀਆ ਚੁਣੇ ਜਾਣ ਤੋਂ ਪਹਿਲਾਂ ਬੰਗਾ ਜਨਰਲ ਅਟਲਾਂਟਿਕ ਵਿਚ ਉੁਪ ਪ੍ਰਧਾਨ ਸਨ। ਉਹ ਸਾਈਬਰ ਰੇਡੀਨੈੱਸ ਇੰਸਟੀਚਿਊਟ ਦੇ ਸਹਿ-ਸੰਸਥਾਪਕ ਵੀ ਹਨ ਤੇ ਨਿਊਯਾਰਕ ਦੇ ਇਕੋਨਾਮਿਕ ਕਲੱਬ ਦੇ ਉਪ ਪ੍ਰਧਾਨ ਵਜੋਂ ਵੀ ਉਨ੍ਹਾਂ ਨੇ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: