ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਲੈ ਕੇ ਏਲਨ ਮਸਕ ਆਏ ਦਿਨ ਵਿਵਾਦਾਂ ਵਿਚ ਰਹਿੰਦੇ ਹਨ। ਐਕਸ ਦੇ ਸੀਈਓ ਨੇ ਹੁਣ ਇਕ ਨਵਾਂ ਐਲਾਨ ਕੀਤਾ ਹੈ। ਮਸਕ ਨੇ ਆਪਣੀ ਵਪਾਰਕ ਯੋਜਨਾ ਦਾ ਐਲਾਨ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਐਕਸ ਤੋਂ ਬਲਾਕਿੰਗ ਸਹੂਲਤ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ। ਐਕਸ ਮੁਖੀ ਮਸਕ ਨੇ ਆਪਣੇ ਇਕ ਪ੍ਰਸ਼ੰਸਕ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡਾਇਰੈਕਟ ਮੈਸੇਜ ਨੂੰ ਛੱਡ ਕੇ ਬਲਾਕ ਦੀ ਸਹੂਲਤ ਨੂੰ ਜਲਦ ਹਟਾਇਆ ਜਾਵੇਗਾ।
ਐਕਸ ਨੇ ਆਪਣੇ ਸਹਾਇਤਾ ਪੇਜ ‘ਤੇ ਦੱਸਿਆ ਕਿ ਟਵਿੱਟਰ ਲੋਕਾਂ ਦੇ ਤਜਰਬਿਆਂ ਨੂੰ ਬੇਹਤਰ ਬਣਾਉਣ ਲਈ ਕਈ ਸਾਰੇ ਟੂਲ ਦਿੰਦੇ ਹਾ। ਇਸ ਵਿਚੋਂ ਇਕ ਟੂਲ ਹੈ ਬਲਾਕ। ਬਲਾਕ ਕਰਨ ਵਾਲੇ ਲੋਕਾਂ ਦਾ ਖਾਸ ਖਾਤਿਆਂ ਨਾਲ ਸੰਪਰਕ ਖਤਮ ਹੋ ਜਾਂਦਾ ਹੈ। ਇਸ ਨਾਲ ਉਹ ਬਲਾਕ ਕੀਤੇ ਗਏ ਵਿਅਕਤੀ ਦਾ ਨਾ ਨੂੰ ਟਵੀਟ ਦੇਖ ਸਕਦੇ ਹਨ ਨਾ ਹੀ ਉਨ੍ਹਾਂ ਨੇ ਸੰਦੇਸ਼ ਭੇਜ ਸਕਦੇ ਹਨ। ਮਿਊਟ ਸਹੂਲਤ ਬਲਾਕ ਤੋਂ ਬਿਲਕੁਲ ਵੱਖਰੀ ਹੈ। ਜੇਕਰ ਤੁਸੀਂ ਕਿਸੇ ਨੂੰ ਮਿਊਟ ਕਰਦੇ ਹੋ ਤਾਂ ਤੁਸੀਂ ਕਿਸੇ ਨੂੰ ਉਸ ਅਕਾਊਂਟ ਦੇ ਪੋਸਟ ਤੁਹਾਡੀ ਫੀਡ ਵਿਚ ਛਿਪ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: