ਪੰਜਾਬ ਸਰਹੱਦ ‘ਤੇ ਭਾਰਤ-ਪਾਕਿਸਤਾਨ ਦੇ ਤਸਕਰ ਲਗਾਤਾਰ ਡਰੋਨ ਨਾਲ ਤਸਕਰੀ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ। ਬੀਐਸਐਫ ਦੀਆਂ ਕੋਸ਼ਿਸ਼ਾਂ ਤਸਕਰਾਂ ਦੇ ਮਨਸੂਬਿਆਂ ਨੂੰ ਲਗਾਤਾਰ ਨਾਕਾਮ ਕਰ ਰਹੀਆਂ ਹਨ। ਹੁਣ ਅਟਾਰੀ ਕਸਬੇ ‘ਚ ਵੀ ਡਰੋਨ ਉੱਡਦਾ ਦੇਖਿਆ ਗਿਆ ਜਿਸ ਨੂੰ ਉਥੇ ਰਹਿੰਦੇ 11 ਸਾਲਾ ਖੁਸ਼ਦੀਪ ਨੇ ਕੈਮਰੇ ‘ਚ ਕੈਦ ਕਰ ਲਿਆ।
ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਮਹਾਵਾ ਇਲਾਕੇ ਵਿੱਚ ਡਰੋਨ ਉਡਾਉਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ ਪਰ ਡਰੋਨ ਪਾਕਿਸਤਾਨ ਵੱਲ ਜਾਣ ਦੀ ਬਜਾਏ ਅਟਾਰੀ ਕਸਬੇ ਵੱਲ ਹੋ ਗਿਆ। ਉੱਥੇ ਅਮਨਦੀਪ ਦੀ ਨਜ਼ਰ ਡਰੋਨ ‘ਤੇ ਪਈ। ਅਮਨਦੀਪ ਨੇ ਤੁਰੰਤ ਆਪਣੇ ਭਰਾ ਨੂੰ ਛੱਤ ‘ਤੇ ਭੇਜਿਆ ਅਤੇ ਉਸ ਨੂੰ ਵੀਡੀਓ ਬਣਾਉਣ ਲਈ ਕਿਹਾ। 11 ਸਾਲਾ ਖੁਸ਼ਦੀਪ ਨੇ ਤੁਰੰਤ ਡਰੋਨ ਦੀ ਵੀਡੀਓ ਬਣਾ ਲਈ। ਵੀਡੀਓ ‘ਚ ਡਰੋਨ ਅਟਾਰੀ ਸ਼ਹਿਰ ਦੇ ਘਰਾਂ ‘ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਅਟਾਰੀ ਸ਼ਹਿਰ ‘ਚ ਦੋ ਵਾਰ ਡਰੋਨ ਆਇਆ।
ਬੀਐਸਐਫ ਨੇ ਸਰਹੱਦ ‘ਤੇ ਤਸਕਰੀ ਨੂੰ ਰੋਕਣ ਅਤੇ ਡਰੋਨ ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਬੀਐਸਐਫ ਦਾ ਕਹਿਣਾ ਹੈ ਕਿ ਜੇਕਰ ਕੋਈ ਟੋਲ ਫ੍ਰੀ ਨੰਬਰਾਂ 9417809047 ਅਤੇ 01812233348 ‘ਤੇ ਤਸਕਰੀ ਜਾਂ ਡਰੋਨ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ। ਅਮਨਦੀਪ ਅਤੇ ਖੁਸ਼ਦੀਪ ਨੇ ਡਰੋਨ ਦੀ ਬਣਾਈ ਵੀਡੀਓ ਵੀ ਇਨ੍ਹਾਂ ਨੰਬਰਾਂ ‘ਤੇ ਭੇਜੀ ਹੈ।
ਵੀਡੀਓ ਲਈ ਕਲਿੱਕ ਕਰੋ -: