ਪੰਜਾਬ ਦੇ ਰੋਪੜ ਵਿੱਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਰੋਪੜ ਥਰਮਲ ਪਲਾਂਟ ਤੋਂ ਆ ਰਹੀ ਸੀ। ਟਰੈਕ ‘ਤੇ ਪਸ਼ੂਆਂ ਦਾ ਝੁੰਡ ਆਉਣ ਤੋਂ ਬਾਅਦ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਡੀਆਰਐਮ ਅੰਬਾਲਾ ਨੇ ਦੱਸਿਆ ਕਿ ਮਾਲ ਗੱਡੀ ਦੁਪਹਿਰ ਕਰੀਬ 12.30 ਵਜੇ ਰੋਪੜ ਥਰਮਲ ਪਲਾਂਟ ਤੋਂ ਕੋਲਾ ਉਤਾਰਨ ਤੋਂ ਬਾਅਦ ਅੰਬਾਲਾ ਲਈ ਰਵਾਨਾ ਹੋਈ। ਜਿਸ ਤੋਂ ਬਾਅਦ ਗੁਰਦੁਆਰਾ ਭੱਠਾ ਸਾਹਿਬ ਨੇੜੇ ਰੇਲਵੇ ਲਾਈਨ ‘ਤੇ ਬਲਦਾਂ ਦੇ ਝੁੰਡ ਕਾਰਨ ਮਾਲ ਗੱਡੀ ਪਲਟ ਗਈ।
ਡੀਆਰਐਮ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਪਟੜੀ ’ਤੇ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਾਰ ਐਕਸਪ੍ਰੈਸ ਅਤੇ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”