ਸ੍ਰੀ ਚਮਕੌਰ ਸਾਹਿਬ ਵਿਖੇ 17 ਸਾਲ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਥੀਮ ਪਾਰਕ 19 ਨਵੰਬਰ ਨੂੰ ਲੋਕਾਂ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਸ੍ਰੀ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਬਣ ਕੇ ਤਿਆਰ ਹੈ। ਵੱਖ ਵੱਖ ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਐਨੀਮੇਸ਼ਨ ਫਿਲਮਾਂ ਵੀ ਲਗਭਗ ਤਿਆਰ ਹਨ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਅਕੀਦਤ ਭੇਂਟ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਦੇ ਸੁੰਦਰੀਕਰਨ ਅਤੇ ਥੀਮ ਪਾਰਕ ਦੇ ਬਣਾਉਣ ਦਾ ਲਿਆ ਸੁਪਨਾ ਪੂਰਾ ਹੋ ਗਿਆ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ 14 ਨਵੰਬਰ ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਥੀਮ ਪਾਰਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਸਣੇ ਮੁਗਲ ਫੌਜਾਂ ਨੂੰ ਟੱਕਰ ਦੇਣ ਲਈ ਲੜਨ ਵਾਲੇ ਬਹਾਦਰ ਯੋਧਿਆਂ ਦੀ ਯਾਦਗਾਰ ਮੌਜੂਦ ਹੈ। ਇਹ ਥੀਮ ਪਾਰਕ ਦੁਨੀਆਂ ਦੇ ਸਭ ਤੋਂ ਸੁੰਦਰ ਅਜੂਬਿਆਂ ਵਿਚੋਂ ਇੱਕ ਹੋਵੇਗਾ ਜੋ ਦੁਨੀਆਂ ਭਰ ਵਿਚ ਵਸਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਇਸ ਥੀਮ ਪਾਰਕ ਵਿੱਚ ਮਲਟੀਮੀਡੀਆ ਆਧਾਰਿਤ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਸ਼ੋਅ ਕਰਵਾਉਣ ਲਈ ਕੁੱਲ 11 ਗੈਲਰੀਆਂ ਸਥਾਪਤ ਕੀਤੀਆਂ ਗਈਆਂ ਹਨ।
ਪਹਿਲੇ ਮਲਟੀਮੀਡੀਆ ਸ਼ੋਅ ਵਿੱਚ ਦਰਸ਼ਕਾਂ ਨੂੰ ਸਿੱਖ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹੀਦ ਭਾਈ ਜੈਤਾ ਜੀ ਦੀ ‘ਸਾਖੀ’ ਦਿਖਾਈ ਜਾਵੇਗੀ, ਜੋ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੱਟਿਆ ਹੋਇਆ ਸੀਸ ਲੈ ਕੇ ਆਏ ਸਨ। ਅਗਲੇ ਤਿੰਨ ਸ਼ੋਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੋਣਗੇ, ਜਿਸ ਤੋਂ ਬਾਅਦ ਚਮਕੌਰ ਸਾਹਿਬ ਦੀ ਲੜਾਈ ਨੂੰ ਦਰਸਾਉਂਦਾ ਐਨੀਮੇਟਡ ਸ਼ੋਅ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਥੀਮ ਪਾਰਕ ਵਿਚ ਦੋ ਦਸ-ਦਸ ਮੀਟਰ ਉੱਚੀਆਂ ਤਲਵਾਰਾਂ, ਇੱਖ ਖੰਡੇ ਨਾਲ ਵਾਟਰ ਸ਼ੋਅ ਬਨਾਉਣ ਤੋਂ ਇਲਾਵਾ 5 ਤਾਂਬੇ ਦੇ ਘੜੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਤੇ ਯੋਧੇ ਸਵਾਰ ਹੋਣਗੇ। ਦੋ ਸਟੇਨਲੈੱਸ ਸਟੀਲ ਦੀਆਂ 10-10 ਮੀਟਰ ਉੱਚੀਆਂ ਤਲਵਾਰਾਂ ਅਤੇ ਇੱਕ ਖੰਡੇ ਦੀ ਸਥਾਪਨਾ ਇਸ ਥੀਮ ਪਾਰਕ ਵਿਚ ਕੀਤੀ ਗਈ ਹੈ। ਇਨ੍ਹਾਂ ਤਲਵਾਰਾਂ ਦੇ ਮੁੱਠੇ ਜਿੱਥੇ ਤਾਂਬੇ ਦੇ ਉੱਥੇ ਹੀ ਇਨ੍ਹਾਂ ਦਾ ਸਮੁੱਚਾ ਢਾਂਚਾ ਸਟੇਨਲੈਸ ਸਟੀਲ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: