ਹੁਣ ਤੁਸੀਂ ਸਿਰਫ 3 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਗੋਆ ਪਹੁੰਚ ਸਕਦੇ ਹੋ। ਗੋ ਇੰਡੀਗੋ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਸਿੱਧੀ ਉਡਾਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ 10 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਜਿਸ ਦੀ ਬੁਕਿੰਗ ਵੀ ਗੋ ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਸ਼ੁਰੂ ਕਰ ਦਿੱਤੀ ਹੈ। ਇਸ ਦੀ ਟਿਕਟ 4,600 ਰੁਪਏ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਗੋ ਇੰਡੀਗੋ ਦੀ ਫਲਾਈਟ ਨੰਬਰ 6E-6064 ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10.30 ਵਜੇ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਗੋਆ ਦੇ ਦਾਬੋਲਿਮ ਏਅਰਪੋਰਟ ‘ਤੇ ਦੁਪਹਿਰ 1.35 ਵਜੇ ਲੈਂਡ ਕਰੇਗੀ।

ਗੋਆ ਤੋਂ ਵੀ ਇਹ ਉਡਾਣ ਰਾਤ ਤੋਂ ਹੀ ਆਪਰੇਟ ਹੋ ਰਹੀ ਹੈ। ਰਾਤ 12.05 ਵਜੇ ਫਲਾਈਟ ਗੋਆ ਤੋਂ ਟੇਕਆਫ ਕਰੇਗੀ ਅਤੇ ਰਾਤ 3.10 ਵਜੇ ਇਹ ਫਲਾਈਟ ਅੰਮ੍ਰਿਤਸਰ ਲੈਂਡ ਕਰੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਨੇ ਜਾਣਕਾਰੀ ਦਿੱਤੀ ਹੈ ਕਿ ਗੋਆ ਏਅਰਪੋਰਟ ਦੇ ਸਲਾਟ ਵਿੱਚ ਮੁਸ਼ਕਲਾਂ ਕਾਰਨ ਇਹ ਫਲਾਈਟ ਰਾਤ ਦੇ ਸਮੇਂ ਚਲਾਈ ਜਾ ਰਹੀ ਹੈ। ਇਸ ਫਲਾਈਟ ਦੀ ਬੁਕਿੰਗ ਗੋ ਇੰਡੀਗੋ ਦੀ ਵੈੱਬਸਾਈਟ ‘ਤੇ ਕੀਤੀ ਜਾ ਸਕਦੀ ਹੈ। ਇਸ ਫਲਾਈਟ ਦੀ ਟਿਕਟ 4,600 ਰੁਪਏ ਹੈ। ਰੇਲਵੇ ਦੇ ਏਸੀ ਕੋਚ ਦੇ ਨਜ਼ਰੀਏ ਤੋਂ ਤਾਂ ਇਹ ਕਿਰਾਇਆ ਬਹੁਤ ਸਸਤਾ ਹੋਣ ਵਾਲਾ ਹੈ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts























