ਕੌਣ ਕਹਿੰਦੈ ਕਿ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਹਨ ਜਿਸ ਦੀ ਮਿਸਾਲ ਜ਼ਿਲ੍ਹਾ ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵਿਆਂ ਦੀ ਰਹਿਣ ਵਾਲੀ ਇਸ ਧੀ ਨੇ ਛੋਟੇ ਹੁੰਦਿਆਂ ਅਸਮਾਨ ‘ਚ ਉੱਡਦੇ ਪੰਛੀਆਂ ਨੂੰ ਦੇਖ ਕੇ ਖ਼ੁਦ ਅਸਮਾਨ ਵਿੱਚ ਉੱਡਣ ਦਾ ਸੁਪਨਾ ਦੇਖਿਆ ਸੀ l ਜਿਸ ਨੂੰ ਉਸ ਨੂੰ ਸੱਚ ਕਰਕੇ ਦਿਖਾਇਆ ਹੈl ਲਵਪ੍ਰੀਤ ਦੀ ਇੱਛਾ ਸੀ ਕਿ ਉਹ ਵੱਡੀ ਹੋ ਕੇ ਪਾਇਲਟ ਬਣੇ। ਜੇਕਰ ਮਨ ਵਿੱਚ ਦ੍ਰਿੜ੍ਹਤਾ ਅਤੇ ਨੇਕ ਇਰਾਦੇ ਹੋਣ ਤਾਂ ਕਿਸੇ ਵੀ ਤਰਾਂ ਦੀ ਰੁਕਾਵਟ ਤੁਹਾਡੇ ਰਸਤੇ ਵਿੱਚ ਨਹੀਂ ਆ ਸਕਦੀ l
ਬਠਿੰਡਾ ਦੀ ਇਹ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈl ਲਵਪ੍ਰੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਦਾ ਛੋਟੇ ਹੁੰਦਿਆਂ ਤੋਂ ਹੀ ਇਹ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਪਾਇਲਟ ਬਣੇl ਲਵਪ੍ਰੀਤ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਦੇ ਹੀ ਇਕ ਸਕੂਲ ਵਿੱਚੋਂ ਕੀਤੀ ਅਤੇ ਉਸ ਤੋਂ ਬਾਅਦ ਚੌਥੀ ਕਲਾਸ ਤੋਂ ਨੌਵੀਂ ਕਲਾਸ ਤਕ ਬਠਿੰਡਾ ਦੇ ਅੰਮ੍ਰਿਤ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ। ਦਸਵੀਂ ਕਲਾਸ ਦੀ ਪੜ੍ਹਾਈ ਬਾਦਲ ਦੇ ਦਸਮੇਸ਼ ਸਕੂਲ ਤੋਂ ਕੀਤੀ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਨਾਨ ਮੈਡੀਕਲ ਦੀ ਪੜ੍ਹਾਈ ਦਸਮੇਸ਼ ਸਕੂਲ ਭੁੱਚੋ ਮੰਡੀ ਤੋਂ ਕੀਤੀl ਉਸ ਤੋਂ ਬਾਅਦ ਲਵਪ੍ਰੀਤ ਦੇ ਸੁਪਨਿਆਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਅਤੇ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਦਾਖਲਾ ਲਿਆ l ਉੱਥੇ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਹ ਘੰਟੇ ਤੱਕ ਉਡਾਣ ਭਰੀ ਪ੍ਰੰਤੂ ਪਾਇਲਟ ਬਣਨ ਲਈ ਦੋ ਸੌ ਘੰਟੇ ਦੀ ਉਡਾਣ ਦਾ ਤਜਰਬਾ ਜ਼ਰੂਰੀ ਹੋਣਾ ਚਾਹੀਦਾ ਹੈl
ਇਸ ਤੋਂ ਬਾਅਦ ਲਵਪ੍ਰੀਤ ਐੱਫ.ਪੀ.ਐੱਫ.ਟੀ. ਹੈਦਰਾਬਾਦ ਚਲੀ ਗਈ ਅਤੇ ਟ੍ਰੇਨਿੰਗ ਲਈ ਬਾਕੀ ਦੇ ਡੇਢ ਸੌ ਘੰਟੇ ਉੱਥੇ ਪੂਰੇ ਕੀਤੇ। ਲਵਪ੍ਰੀਤ ਨੇ ਪਹਿਲੀ ਉਡਾਣ 9 ਅਕਤੂਬਰ 2014 ਨੂੰ ਹਵਾਈ ਜਹਾਜ਼ ਸ਼ਹਿਨਸ਼ਾਹ 152 ਨੂੰ ਉਡਾ ਕੇ ਆਪਣਾ ਇਹ ਸੁਫਨਾ ਪੂਰਾ ਕੀਤਾ। ਅਪ੍ਰੈਲ 2018 ਵਿੱਚ ਉਸ ਨੂੰ ਲਾਇਸੈਂਸ ਮਿਲ ਗਿਆ ਅਤੇ ਇੱਕ ਸਾਲ ਬਾਅਦ ਉਸ ਨੇ ਏਅਰ ਏਸ਼ੀਆ ਇੰਡੀਆ ਵਿੱਚ ਨੌਕਰੀ ਮਿਲ ਗਈ। ਉਸ ਤੋਂ ਬਾਅਦ ਟ੍ਰੇਨਿੰਗ ਲਈ ਉਨ੍ਹਾਂ ਨੂੰ ਮਲੇਸ਼ੀਆ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਉਹ ਬੈਂਗਲੂਰ ਵਿਚ ਹੈ। ਬਠਿੰਡਾ ਦੀ ਇਸ ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”