ਚੰਡੀਗੜ੍ਹ ਦੀ ਸਮਾਰਟ ਪੁਲਿਸ ਦੀ ਅਪਰਾਧਿਕ ਮਾਮਲਿਆਂ ਪ੍ਰਤੀ ਗੰਭੀਰਤਾ ਦਾ ਇੱਕ ਆਰਟੀਆਈ ਰਿਪੋਰਟ ਨੇ ਖੁਲਾਸਾ ਕੀਤਾ ਹੈ। ਇਸ ਮੁਤਾਬਕ 771 ਐਫਆਈਆਰਜ਼ ਅਤੇ 902 ਸ਼ਿਕਾਇਤਾਂ ਦੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਅਜੇ ਵੀ ਪੈਂਡਿੰਗ ਹੈ। ਇਸ ਦੇ ਨਾਲ ਹੀ ਸੈਕਟਰ-26 ਥਾਣੇ ਵਿੱਚ ਪਿਛਲੇ ਇੱਕ ਸਾਲ ਤੋਂ ਜਾਂਚ ਲਈ ਕੋਈ ਐਫਆਈਆਰ ਜਾਂ ਸ਼ਿਕਾਇਤ ਪੈਂਡਿੰਗ ਨਹੀਂ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਬਕਾਇਆ ਐਫਆਈਆਰ (174) ਸੈਕਟਰ 17 ਦੇ ਮਹਿਲਾ ਥਾਣੇ ਵਿੱਚ ਹਨ। ਘਰੇਲੂ ਹਿੰਸਾ ਅਤੇ ਦਾਜ ਲਈ ਪਰੇਸ਼ਾਨੀ ਵਰਗੇ ਜ਼ਿਆਦਾਤਰ ਮਾਮਲੇ ਇੱਥੇ ਦੇਖਣ ਨੂੰ ਮਿਲਦੇ ਹਨ। ਇਸ ਤੋਂ ਬਾਅਦ ਮਲੋਆ ‘ਤੇ 114 ਐਫਆਈਆਰ ਪੈਂਡਿੰਗ ਹਨ।
902 ਬਕਾਇਆ ਸ਼ਿਕਾਇਤਾਂ ਵਿੱਚੋਂ ਸਭ ਤੋਂ ਵੱਧ 250 ਸੈਕਟਰ 3 ਥਾਣੇ ਵਿੱਚ ਹਨ। ਇਹ ਚੰਡੀਗੜ੍ਹ ਦਾ ਪਹਿਲਾ ISO-ਪ੍ਰਮਾਣਿਤ ਥਾਣਾ ਹੈ। ਇਸ ਥਾਣੇ ਦੇ ਇੰਚਾਰਜ ਇੰਸਪੈਕਟਰ ਸ਼ੇਰ ਸਿੰਘ ਹਨ। ਸੈਕਟਰ-36 ਥਾਣੇ ਵਿੱਚ 86 ਐਫਆਈਆਰ ਪੈਂਡਿੰਗ ਹਨ। ਇਸੇ ਤਰ੍ਹਾਂ ਸੈਕਟਰ 39 ਦੇ ਥਾਣੇ ਵਿੱਚ 84 ਐਫਆਈਆਰ ਪੈਂਡਿੰਗ ਹਨ। ਸੈਕਟਰ-3 ਥਾਣੇ ਵਿੱਚ 64 ਐਫਆਈਆਰ ਪੈਂਡਿੰਗ ਹਨ। ਸੈਕਟਰ 31 ਥਾਣੇ ਵਿੱਚ 43 ਐਫਆਈਆਰ ਪੈਂਡਿੰਗ ਹਨ। ਚੰਡੀਗੜ੍ਹ ਵਿੱਚ ਮਹਿਲਾ ਥਾਣਿਆਂ ਸਮੇਤ ਕੁੱਲ 17 ਥਾਣੇ ਹਨ। ਇਨ੍ਹਾਂ ਦੀ ਦੇਖ-ਰੇਖ ਪੰਜ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਕਰਦੇ ਹਨ। ਇਨ੍ਹਾਂ ਵਿੱਚ 2 ਆਈਪੀਐਸ ਅਧਿਕਾਰੀ ਵੀ ਹਨ। ਇਸ ਦੇ ਨਾਲ ਹੀ ਆਰ.ਟੀ.ਆਈ. ਅਨੁਸਾਰ ਥਾਣਿਆਂ ਵਿੱਚ ਤਫ਼ਤੀਸ਼ੀ ਪੁਲਿਸ ਅਧਿਕਾਰੀਆਂ ਦੀ ਹਾਲਤ ਵੀ ਚਿੰਤਾਜਨਕ ਹੈ। ਮਲੋਆ ਥਾਣੇ ਵਿੱਚ 9 ਤਫ਼ਤੀਸ਼ੀ ਪੁਲੀਸ ਮੁਲਾਜ਼ਮ ਹਨ। ਇੱਥੇ 114 ਕੇਸ ਇੱਕ ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਪਏ ਹਨ। ਸੀਆਰਪੀਸੀ ਦੀ ਧਾਰਾ 468 ਜਾਂਚ ਏਜੰਸੀ ਨੂੰ ਅਪਰਾਧ ਦੀ ਪ੍ਰਕਿਰਤੀ ਦੇ ਅਨੁਸਾਰ ਇੱਕ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਨੂੰ ਪੂਰਾ ਕਰਨ ਲਈ ਮਜਬੂਰ ਕਰਦੀ ਹੈ। ਗੰਭੀਰ ਅਪਰਾਧਾਂ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਅਜਿਹੇ ਮਾਮਲਿਆਂ ਵਿੱਚ ਜਿੱਥੇ ਸਜ਼ਾ 6 ਮਹੀਨੇ ਤੱਕ ਹੁੰਦੀ ਹੈ, ਜਾਂਚ ਜਲਦੀ ਪੂਰੀ ਕਰਨੀ ਪੈਂਦੀ ਹੈ। ਕਈ ਥਾਣਿਆਂ ਵਿੱਚ ਸੱਟੇਬਾਜ਼ੀ ਦੇ ਕੇਸ ਵੀ ਡੇਢ ਸਾਲ ਤੋਂ ਪੈਂਡਿੰਗ ਹਨ।
ਵੀਡੀਓ ਲਈ ਕਲਿੱਕ ਕਰੋ -: