ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਕੰਮ ਸ਼ੁਰੂ ਹੋ ਗਏ ਹਨ। ਭਗਵੰਤ ਮਾਨ ਸਰਕਾਰ ਜਲਦ ਹੀ ਔਰਤਾਂ ਲਈ ਕੀਤੇ ਵੱਡੇ ਐਲਾਨ ਨੂੰ ਲਾਗੂ ਕਰਨ ਵਾਲੀ ਹੈ।
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਸਪਲੀਮੈਂਟਰੀ ਬਜਟ ਪੇਸ਼ ਕੀਤਾ। ਪਹਿਲੇ 3 ਮਹੀਨਿਆਂ ਲਈ ਸਰਕਾਰ ਵੱਲੋਂ 37,120 ਕਰੋੜ ਰੁਪਏ ਦੇ ਮਾਲੀ ਖਰਚ ਲਈ ਬਜਟ ਰੱਖਿਆ ਗਿਆ ਹੈ। ਇਸ ਵਿੱਚ ਸਮਾਜਿਕ ਸੁਰੱਖਿਆ ਲਈ 896 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਤਹਿਤ ਜਲਦ ਹੀ ਸਰਕਾਰ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਸਕੀਮ ਲਾਗੂ ਕਰਨ ਜਾ ਰਹੀ ਹੈ।
ਸਪਲੀਮੈਂਟਰੀ ਬਜਟ ਵਿੱਚ ਸਮਾਜਿਕ ਸੁਰੱਖਿਆ, ਸਿੱਖਿਆ ਅਤੇ ਬਿਜਲੀ ਨੂੰ ਤਰਜੀਹ ਦਿੱਤੀ ਗਈ ਹੈ। ਸਿੱਖਿਆ ਲਈ 463 ਕਰੋੜ, ਜਦੋਂ ਕਿ ਬਿਜਲੀ ਲਈ 109 ਕਰੋੜ ਰੁਪਏ ਰੱਖੇ ਗਏ ਹਨ। ‘ਆਪ’ ਸਰਕਾਰ ਦਾ ਇਹ ਪਹਿਲਾ ਅੰਤਰਿਮ ਬਜਟ ਹੈ। ਸਰਕਾਰ 2022-23 ਲਈ ਪੂਰਾ ਬਜਟ ਬਾਅਦ ਵਿੱਚ ਪੇਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: