ਪੰਜਾਬ ਵਿੱਚ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਕੋਲੇ ਦੀ ਕੀਮਤ ਵਿੱਚ ਅਚਾਨਕ ਵਾਧੇ ਨੇ ਤਾਪ ਬਿਜਲੀ ਘਰਾਂ ਲਈ ਮੁਸ਼ਕਿਲ ਪੈਦਾ ਕਰ ਦਿੱਤੀ ਹੈ। ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਰਾਜਪੁਰਾ ਥਰਮਲ ਪਲਾਂਟ ਦਾ 1 ਯੂਨਿਟ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਰੋਪੜ ਥਰਮਲ ਦਾ 1 ਯੂਨਿਟ ਬੰਦ ਹੋ ਗਿਆ ਹੈ। ਜੀਵੀਕੇ ਦਾ ਵੀ 1 ਯੂਨਿਟ ਬੰਦ ਹੋਇਆ ਹੈ। ਤਲਵੰਡੀ ਸਾਬੋ ਵਿੱਚ ਕੋਲਾ ਖਤਮ ਹੋਣ ਦੇ ਕੰਢੇ ਹੈ। 41 ਫੀਡਰਾਂ ਤੋਂ 6 ਘੰਟੇ ਤੱਕ ਬਿਜਲੀ ਬੰਦ ਰਹੀ। ਬਿਜਲੀ ਬੰਦ ਦੀਆਂ 16 ਹਜ਼ਾਰ ਸ਼ਿਕਾਇਤਾਂ ਪਹੁੰਚੀਆਂ ਹਨ। ਕੋਲੇ ਦੀਆਂ ਕੀਮਤਾਂ ਵਧਣ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਗਰਮੀ ਕਾਰਨ ਹਰ ਰੋਜ਼ ਬਿਜਲੀ ਦੀ ਮੰਗ ਵਧ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: