ਥਾਣਾ ਸਦਰ ਦੇ ਪਿੰਡ ਹਾਂਸ ਕਲਾਂ ਵਿੱਚ ਜਨਮਦਿਨ ਮਨਾਉਣ ਲਈ ਇੱਕਠੇ ਹੋਏ ਕੁਝ ਨੌਜਵਾਨਾਂ ਨੇ ਤਕਰਾਰ ਦੌਰਾਨ ਚਾਕੂ ਮਾਰ ਕੇ ਆਪਣੇ ਸਾਥੀ ਦਾ ਕਤਲ ਕਰ ਦਿੱਤਾ। ਜਾਂਚ ਅਧਿਕਾਰੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਘਰ ਕੇਕ ਕੱਟਿਆ ਤੇ ਫਿਰ ਜਸ਼ਨ ਮਨਾਉਣ ਲਈ ਪਿੰਡ ਵਿੱਚ ਹੀ ਪੈਟਰੋਲ ਪੰਪ ਸਾਹਮਣੇ ਬਣੇ ਚਿਕਨ ਹੱਟ ‘ਤੇ ਗਏ।

ਇਸ ਦੌਰਾਨ ਉਥੇ ਮੌਜੂਦ ਨੌਜਵਾਨਾ ਵਿੱਚੋਂ ਮਨਦੀਪ ਸਿੰਘ ਤੇ ਹਰਪ੍ਰੀਤ ਦੀ ਰਣਦੀਪ ਨਾਲ ਬਹਿਸ ਹੋ ਗਈ। ਗੱਲ ਐਨੀ ਵੱਧ ਗਈ ਕਿ ਗੁੱਸੇ ਵਿੱਚ ਆਏ ਹਰਪ੍ਰੀਤ ਤੇ ਮਨਦੀਪ ਨੇ ਰਣਦੀਪ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਲੱਗਣ ਨਾਲ ਬੁਰੀ ਤਰ੍ਹਾਂ ਜਖਮੀ ਹੋਏ ਰਣਦੀਪ ਨੂੰ ਜਦੋਂ ਉਸ ਦਾ ਭਰਾ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਤੇ ਵੀ ਚਾਕੂਆਂ ਦੇ ਵਾਰ ਕੀਤੇ ਗਏ। ਜਿਸ ਨਾਲ ਇਹ ਦੋਵੇਂ ਗੰਭੀਰ ਜਖਮੀ ਹੋ ਗਏ। ਪੁਲਿਸ ਨੇ ਰਣਦੀਪ ਦੇ ਕਤਲ ਦੇ ਦੋਸ਼ ਹੇਠ ਮਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























