ਬੇਅਦਬੀ ਅਤੇ ਲਿੰਚਿੰਗ ਘਟਨਾ ਤੋਂ 72 ਘੰਟੇ ਬਾਅਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਲਈ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਇੱਕ ਵਾਰ ਫਿਰ ਬਾਇਓਮੈਟ੍ਰਿਕ ਰਿਕਾਰਡ ਲਿਆ ਜਾਵੇਗਾ ਅਤੇ ਆਧਾਰ ਕਾਰਡ ਦੇ ਡੇਟਾਬੇਸ ਨਾਲ ਮਿਲਾਇਆ ਜਾਵੇਗਾ। ਇਸ ਦੇ ਨਾਲ ਹੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮ੍ਰਿਤਕ ਦੀ ਪਛਾਣ ਕਰਨ ‘ਚ ਸਹਿਯੋਗ ਕਰਨ। ਡੀਸੀਪੀ ਬੰਡਾਲ ਨੇ ਦੱਸਿਆ ਕਿ ਮ੍ਰਿਤਕ ਦੇਹ ਦੇ ਫਿੰਗਰ ਪ੍ਰਿੰਟ ਲਏ ਗਏ ਸਨ ਅਤੇ ਉਨ੍ਹਾਂ ਨੂੰ ਆਧਾਰ ਕਾਰਡ ਦੇ ਡੇਟਾਬੇਸ ਨਾਲ ਵੀ ਮਿਲਾ ਲਿਆ ਗਿਆ ਸੀ ਪਰ ਸਫਲਤਾ ਨਹੀਂ ਮਿਲੀ। ਹੁਣ ਪੋਸਟਮਾਰਟਮ ਦੇ ਸਮੇਂ ਉਸ ਦਾ ਬਾਇਓਮੈਟ੍ਰਿਕ ਰਿਕਾਰਡ ਦੁਬਾਰਾ ਲਿਆ ਜਾਵੇਗਾ ਅਤੇ ਇਸ ਨੂੰ ਡਾਟਾਬੇਸ ਨਾਲ ਮਿਲਾਉਣ ਲਈ ਦੁਬਾਰਾ ਭੇਜਿਆ ਜਾਵੇਗਾ।

ਡੀਸੀਪੀ ਬੰਡਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਫੋਟੋਆਂ ਪੂਰੇ ਭਾਰਤ ਦੇ ਰਾਜਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਇਸ ਦਾ ਰਿਕਾਰਡ ਸਬੰਧਤ ਰਾਜਾਂ ਦੀ ਪੁਲੀਸ ਨੂੰ ਵੀ ਭੇਜ ਦਿੱਤਾ ਗਿਆ ਹੈ। ਜੇਕਰ ਕਿਸੇ ਲਾਪਤਾ ਵਿਅਕਤੀ ਦੀ ਸ਼ਿਕਾਇਤ ਸਬੰਧਤ ਮੁਲਜ਼ਮ ਨਾਲ ਮੇਲ ਖਾਂਦੀ ਹੈ ਤਾਂ ਉਹ ਪੰਜਾਬ ਪੁਲਿਸ ਕੋਲ ਪਹੁੰਚ ਕਰਨਗੇ।
ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਗਿੱਲ ਨੇ ਨੌਜਵਾਨ ਦੀ ਪਹਿਚਾਣ ਲਈ ਤਸਵੀਰ ਜਾਰੀ ਕੀਤੀ ਹੈ। ਡਾ: ਗਿੱਲ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਐਸਆਈਟੀ ਗਠਿਤ ਕਰ ਦਿੱਤੀ ਹੈ, ਪਰ ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਹੁਣ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਜਿਸ ਕਿਸੇ ਨੂੰ ਵੀ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੋਵੇ, ਉਹ ਪੁਲੀਸ ਦੇ ਨੰਬਰ 9781130101, 9915701100, ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਬੰਡਾਲ ਦੇ ਨੰਬਰ 95524000001 ਅਤੇ ਏਡੀਸੀਪੀ-1 ਹਰਪਾਲ ਸਿੰਘ ਦੇ ਨੰਬਰ 9876019099 ’ਤੇ ਜਾਣਕਾਰੀ ਦੇਵੇ। ਇਹ ਭਰੋਸਾ ਦਿੱਤਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ‘ਤੇ ਲੱਗੇ ਸੀਸੀਟੀਵੀ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੇਅਦਬੀ ਦਾ ਦੋਸ਼ੀ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੁੰਮਦਾ ਦੇਖਿਆ ਗਿਆ ਸੀ। ਹੁਣ ਪੁਲੀਸ ਨੇ ਬਾਜ਼ਾਰਾਂ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਪ੍ਰਧਾਨ ਅਤੇ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਬੰਡਾਲ ਨੇ ਦੱਸਿਆ ਕਿ ਬਾਜ਼ਾਰਾਂ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਗਿਆ ਹੈ, ਜਿਸ ਵਿੱਚ ਨੌਜਵਾਨ 18 ਦਸੰਬਰ ਨੂੰ ਪੂਰਾ ਦੇਣ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਿਹਾ ਪਰ 17 ਦਸੰਬਰ ਨੂੰ ਉਹ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਘੁੰਮਦਾ ਨਜ਼ਰ ਆ ਰਿਹਾ ਹੈ। ਅਸਲ ਵਿੱਚ ਦੋਸ਼ੀ ਨੇ ਸ਼ੁੱਕਰਵਾਰ ਨੂੰ ਲੋਈ ਲਈ ਹੋਈ ਸੀ। ਉਹ ਕਾਫੀ ਦੇਰ ਤੱਕ ਵਿਰਾਸਤੀ ਮਾਰਗ ‘ਤੇ ਵੀ ਨਜ਼ਰ ਆਇਆ ਅਤੇ ਕਈ ਵਾਰ ਉਹ ਆਹਲੂਵਾਲਾ ਕਟੜਾ ਅਤੇ ਆਲੇ-ਦੁਆਲੇ ਦੇ ਬਾਜ਼ਾਰਾਂ ‘ਚ ਗੇੜੇ ਘੁੰਮਦਾ ਨਜ਼ਰ ਆ ਰਿਹਾ ਹੈ | ਕਰੀਬ 6 ਘੰਟੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਬਾਜ਼ਾਰਾਂ ‘ਚ ਉਸ ਦੀ ਹਰਕਤ ਦਾ ਪਤਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
