20 ਫਰਵਰੀ ਨੂੰ ਪੰਜਾਬ ਵਿੱਚ ਕੁੱਲ 72 ਫ਼ੀਸਦੀ ਵੋਟਿੰਗ ਹੋਈ ਹੈ, ਇਸ ਦੀ ਅੰਤਿਮ ਜਾਣਕਾਰੀ ਚੋਣ ਕਮਿਸ਼ਨ ਨੇ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੇਕਰ ਹਲਕਿਆਂ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਹਨ। ਗਿੱਦੜਬਾਹਾ ਵਿੱਚ 84.93 ਫ਼ੀਸਦੀ ਵੋਟਿੰਗ ਹੋਈ ਹੈ।
ਉੱਥੇ ਹੀ, ਭਗਵੰਤ ਮਾਨ ਕਾਰਨ ਹੌਟ ਸੀਟ ਬਣੀ ਧੂਰੀ ਸਣੇ ਪੰਜ ਅਜਿਹੇ ਹਲਕਿਆਂ ਵਿੱਚ ਵੋਟਾਂ ਦੀ ਸਥਿਤੀ ਦੇਖੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਵਿੱਚ 77.37 ਫ਼ੀਸਦੀ ਵੋਟਿੰਗ ਹੋਈ ਹੈ। ਉੱਥੇ ਹੀ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ 64.05 ਫ਼ੀਸਦ ਵੋਟਿੰਗ ਹੋਈ ਹੈ। ਸ੍ਰੀ ਚਮਕੌਰ ਸਾਹਿਬ ਵਿੱਚ 74.57 ਫ਼ੀਸਦ ਵੋਟਿੰਗ ਹੋਈ ਹੈ। ਭਦੌੜ ਵਿੱਚ 78.90 ਫ਼ੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਅਮਰਗੜ੍ਹ ਵਿੱਚ 77.98 ਫ਼ੀਸਦ ਵੋਟਿੰਗ ਹੋਈ ਹੈ।
ਗੌਰਤਲਬ ਹੈ ਕਿ ਸੀ. ਐੱਮ. ਚੰਨੀ ਇਸ ਵਾਰ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜੇ ਹਨ। ਸੰਗਰੂਰ ‘ਚ 75.26 ਫ਼ੀਸਦ ਵੋਟਿੰਗ ਹੋਈ ਹੈ। ਮਾਨਸਾ ‘ਚ 78.99 ਫ਼ੀਸਦ ਲੋਕਾਂ ਨੇ ਵੋਟ ਪਾਈ ਹੈ। ਅੰਮ੍ਰਿਤਸਰ ਪੱਛਮੀ ‘ਚ 55.40 ਫੀਸਦੀ ਵੋਟਿੰਗ ਹੋਈ। ਮਜੀਠਾ ਦੀ ਗੱਲ ਕਰੀਏ ਤਾਂ ਇੱਥੇ ‘ਚ 72.85 ਫ਼ੀਸਦ ਵੋਟਿੰਗ ਹੋਈ ਹੈ। ਜਲਾਲਾਬਾਦ ਵਿੱਚ 80 ਫ਼ੀਸਦ ਵੋਟਿੰਗ ਹੋਈ ਹੈ। ਲੁਧਿਆਣਾ ਉੱਤਰੀ ਵਿੱਚ 61.26 ਫ਼ੀਸਦ ਵੋਟ ਪਈ ਹੈ। ਲੁਧਿਆਣਾ ਵਿੱਚ ਸੈਂਟਰਲ 61.77 ਫ਼ੀਸਦ ਵੋਟਿੰਗ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: