ਪਠਾਨਕੋਟ ਤੋਂ ‘ਪਿੰਕ ਸਿਟੀ’ ਜੈਪੁਰ ਦਾ ਹਵਾ ਮਹਿਲ ਅਤੇ ਟੂਰਿਸਟ ਸਪਾਟ ਘੁੰਮਣਾ ਹੁਣ ਅਸਾਨ ਹੋ ਜਾਵੇਗਾ। 15 ਨਵੰਬਰ ਨੂੰ ਪਠਾਨਕੋਟ ਤੋਂ ਜੈਪੁਰ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਅਲਾਇੰਸ ਏਅਰ ਨੇ ਦਿੱਲੀ ਤੋਂ ਪਠਾਨਕੋਟ ਏਅਰਪੋਰਟ ਆਉਣ ਵਾਲੀ ਫਲਾਈਟ ਦਾ ਜੈਪੁਰ ਤੱਕ ਵਿਸਤਾਰ ਕਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹੁਣ 70 ਸਿਟਰ ਜਹਾਜ਼ ਵਿੱਚ ਪਸੈਂਜਰ ਟਰੇਨ ਦੇ ਮੁਕਾਬਲੇ ‘ਚ ਲਗਭਗ ਘੱਟ ਸਮੇਂ ਵਿਚ ਜੈਪੁਰ ਸਫਰ ਕਰ ਸਕਣਗੇ। ਫਲਾਈਟ ਥੋੜੇ ਟਾਈਮ ਲਈ ਦਿੱਲੀ ਰੁਕੇਗੀ। ਜੈਪੁਰ ਜਾਣ ਸਮੇਂ ਦਿੱਲੀ ਵਿੱਚ ਠਹਿਰਣ ਦਾ ਸਮਾਂ 2 ਘੰਟੇ ਤੋਂ ਘਟ ਰਹੇਗਾ। ਜਦਕਿ ਜੈਪੁਰ ਤੋਂ ਆਉਂਦੇ ਸਮੇਂ ਫਲਾਈਟ ਦਾ 4 ਘੰਟੇ ਦਿੱਲੀ ਸਟਾਪ ਹੋਵੇਗਾ। ਫਲਾਈਟ ਹਫਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਹੀ ਚੱਲੇਗੀ। ਫਲਾਈਟ ਦਾ ਕਿਰਾਇਆ 6074 ਰੁਪਏ ਤਹਿ ਕੀਤਾ ਗਿਆ ਹੈ।
ਫਲਾਈਟ ਦਾ ਸ਼ਡਿਊਲ : ਜੈਪੁਰ ਤੋਂ ਸਵੇਰੇ 07:35 ‘ਤੇ ਫਲਾਈਟ ਚਲੇਗੀ, 08:30 ਵਜੇ ਇਹ ਫਲਾਈਟ ਦਿੱਲੀ ਪਹੁੰਚੇਗੀ ਫਿਰ ਦਿੱਲੀ ਤੋਂ ਦੁਪਹਿਰ 12:45 ਵਜੇ ਚਲੇਗੀ, ਪਠਾਨਕੋਟ ਇਹ ਫਲਾਈਟ 14:30 ਵਜੇ ਪੁੱਜੇਗੀ। ਪਠਾਨਕੋਟ ਤੋਂ ਦੁਪਹਿਰ 15:00 ਵਜੇ ਫਲਾਈਟ ਚਲੇਗੀ ਸ਼ਾਮ 16:45 ‘ਤੇ ਇਹ ਫਲਾਈਟ ਦਿੱਲੀ ਪਹੁੰਚੇਗੀ ਅਤੇ ਦਿੱਲੀ ਤੋਂ ਸ਼ਾਮ 19:00 ਵਜੇ ਚਲੇਗੀ ਰਾਤ 20:00 ਵਜੇ ਇਹ ਫਲਾਈਟ ਜੈਪੁਰ ਪਹੁੰਚ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: