temperature falls due cold waves: ਲੁਧਿਆਣਾ (ਤਰਸੇਮ ਭਾਰਦਵਾਜ)-ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਚੱਲ ਰਹੀ ਸਰਦ ਹਵਾਵਾਂ ਨੇ ਠੰਡ ਦਾ ਪ੍ਰਕੋਪ ਵਧਾ ਦਿੱਤਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਅਜਿਹਾ ਹੀ ਅੱਜ ਭਾਵ ਸ਼ਨੀਵਾਰ ਨੂੰ ਮਹਾਨਗਰ ‘ਚ ਦੇਖਣ ਨੂੰ ਮਿਲਿਆ ਹੈ, ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ 6-7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਰਦ ਹਵਾਵਾਂ ਦੇ ਕਾਰਨ 18 ਸਾਲ ਬਾਅਦ ਜਨਵਰੀ ‘ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਸਾਧਾਰਨ ਤੋਂ 5 ਡਿਗਰੀ ਤੱਕ ਘੱਟ ਰਿਹਾ ਹੈ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਦਿਨ ‘ਚ ਇੰਨਾ ਘੱਟ ਤਾਪਮਾਨ ਸਾਲ 2003 ‘ਚ ਹੋਇਆ ਸੀ ਹਾਲਾਂਕਿ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ, ਜੋ ਕਿ ਸਾਧਾਰਨ ਤੋਂ ਇਕ ਡਿਗਰੀ ਜਿਆਦਾ ਸੀ। ਮਹਾਨਗਰ ‘ਚ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਵਿਜ਼ੀਬਿਲਟੀ 20 ਤੋਂ 30 ਮੀਟਰ ਤੱਕ ਰਹੀ। ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਸੋਮਵਾਰ ਤੱਕ ਜ਼ਿਲ੍ਹੇ ‘ਚ ਸ਼ੀਤਲਹਿਰ ਚੱਲੇਗੀ। ਸਵੇਰ ਦੇ ਸਮੇਂ ਧੁੰਦ ਪਵੇਗੀ ਅਤੇ ਸਰਦ ਹਵਾਵਾਂ ਵੀ ਚੱਲਦੀਆਂ ਰਹਿਣਗੀਆਂ।
ਇਹ ਵੀ ਦੇਖੋ