ਪਹਾੜਾਂ ‘ਤੇ ਮੀਂਹ ਪੈਣ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੱਡਾ ਫਰਕ ਆ ਜਾਂਦਾ ਹੈ। ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਤਾਪਮਾਨ 12 ਡਿਗਰੀ ਰਿਹਾ, ਜਦੋਂ ਕਿ ਸ਼ਾਮ 5 ਵਜੇ 25 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਤਾਪਮਾਨ ਘੱਟ ਰਿਹਾ ਹੈ, ਪਰ ਦੀਵਾਲੀ ‘ਤੇ ਇਹ ਵਧੇਗਾ। ਇਸ ਤੋਂ ਬਾਅਦ ਨਵੰਬਰ ਦੇ ਤੀਜੇ ਹਫ਼ਤੇ ਤੋਂ ਠੰਡ ਵਧਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਅਨੁਸਾਰ ਅਕਤੂਬਰ ਵਿੱਚ ਆਮ ਤੌਰ ’ਤੇ ਔਸਤ ਤਾਪਮਾਨ 32 ਤੋਂ 36 ਡਿਗਰੀ ਦੇ ਵਿਚਕਾਰ ਰਹਿੰਦਾ ਹੈ ਪਰ ਇਸ ਵਾਰ ਤਾਪਮਾਨ 10 ਦਿਨਾਂ ਤੋਂ 30 ਤੋਂ ਹੇਠਾਂ ਚੱਲ ਰਿਹਾ ਹੈ। ਨਵੰਬਰ ਵਿੱਚ 2019 ਵਿੱਚ 14.6 ਮਿਲੀਮੀਟਰ ਅਤੇ 2020 ਵਿੱਚ 22 ਮਿਲੀਮੀਟਰ ਮੀਂਹ ਪਿਆ ਸੀ। ਇਸ ਲਿਹਾਜ਼ ਨਾਲ ਜੇਕਰ ਇਸ ਵਾਰ ਨਵੰਬਰ ‘ਚ ਬਾਰਿਸ਼ ਹੁੰਦੀ ਹੈ ਤਾਂ ਠੰਡ ‘ਚ ਤੇਜ਼ੀ ਨਾਲ ਵਾਧਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: