ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਕਿਸਾਨਾਂ ਦੀ ਦਿੱਲੀ ਤੋਂ ਵਾਪਸ ਆ ਰਹੀ ਟਰਾਲੀ ਹਰਿਆਣਾ ਦੇ ਜਾਖਲ ਕੋਲ ਹਾਦਸਾਗ੍ਰਸਤ ਹੋ ਗਈ। ਜਿਸ ਵਿਚ ਦੇ ਦੋ ਕਿਸਾਨਾਂ ਦੀ ਮੌਤ ਹੋ ਗਈ। ਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਸਮੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਦੀ ਟਰਾਲੀ ਹਰਿਆਣਾ ਦੀ ਜਾਖਲ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਟਰਾਲੀ ਵਿਚ ਸਵਾਰ ਕਿਸਾਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਜਦਕਿ 3 ਦੇ ਕਰੀਬ ਜਖ਼ਮੀ ਹਨ।

ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਵਾਪਿਸ ਆ ਰਹੇ ਇਹਨਾਂ ਕਿਸਾਨਾਂ ਦੇ ਖੁਸ਼ੀ ਖੁਸ਼ੀ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਇਸ ਖ਼ਬਰ ਨਾਲ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਅਜੇਪ੍ਰੀਤ ਸਿੰਘ (30) ਅਤੇ ਸੁਖਦੇਵ ਸਿੰਘ (40) ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਅਜੇਪ੍ਰੀਤ ਸਿੰਘ ਅਜੇ ਕੁਆਰਾ ਸੀ ਅਤੇ ਸੁਖਦੇਵ ਸਿੰਘ ਦੇ ਕਰੀਬ 5 ਸਾਲ ਦਾ ਬੱਚਾ ਹੈ। ਪਿੰਡ ‘ਚ ਇਸ ਖ਼ਬਰ ਨਾਲ ਗਮ ਦੀ ਲਹਿਰ ਹੈ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਯੋਜਨਾ ਬਣਾਈ ਸੀ ਕਿ ਜਿੱਤ ਉਪਰੰਤ ਵਾਪਿਸ ਆ ਰਹੇ ਕਿਸਾਨਾਂ ਨੂੰ ਢੋਲ ਢਮੱਕਿਆ ਨਾਲ ਦੋਦਾ ਤੋਂ ਆਸਾ ਬੁੱਟਰ ਲਿਆਂਦਾ ਜਾਵੇਗਾ ਪਰ ਉਸ ਦਰਮਿਆਨ ਹੀ ਇਹ ਮਾੜੀ ਖ਼ਬਰ ਸਾਹਮਣੇ ਆ ਗਈ। ਦੋਵੇ ਮ੍ਰਿਤਕ ਕਿਸਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
