ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ਤੋਂ, ਮੁਕੇਰੀਆਂ ਦੀ ਅਦਾਲਤ ਤੋਂ ਵਾਪਸ ਆਏ ਦੋ ਹਵਾਲਾਤੀ ਵੀਰਵਾਰ ਦੇਰ ਸ਼ਾਮ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਫਰਾਰ ਹੋਏ ਹਵਾਲਾਤੀਆਂ ਦੀ ਪਛਾਣ ਅਬਦੁਲ ਰਹਿਮਾਨ ਉਰਫ ਸੋਨੂੰ ਅਤੇ ਸਜਮ ਪੁੱਤਰ ਤਾਹਿਰ ਹੁਸੈਨ ਵਜੋਂ ਹੋਈ, ਜੋ ਕਾਨਪੁਰ ਦੇ ਬਿਲਹੌਰ ਥਾਣੇ ਦੇ ਪਿੰਡ ਮੱਖਣਪੁਰ ਸ਼ਰੀਫ ਦੇ ਰਹਿਣ ਵਾਲੇ ਸਨ। ਇਸ ਮਾਮਲੇ ਵਿੱਚ ਪੁਲਿਸ ਥਾਣਾ ਕੋਤਵਾਲੀ ਨੇ ਇਨ੍ਹਾਂ ਦੋਵਾਂ ਹਵਾਲਾਤੀਆਂ ਸਮੇਤ ਉਨ੍ਹਾਂ ਦੀ ਨਿਗਰਾਨੀ ਹੇਠ ਤਾਇਨਾਤ ਛੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਮਜ਼ਦ ਪੁਲਿਸ ਕਰਮਚਾਰੀਆਂ ਵਿੱਚ ਤਿੰਨ ਏ.ਐੱਸ.ਆਈ., ਇੱਕ ਕਾਂਸਟੇਬਲ ਅਤੇ ਦੋ ਹੋਮਗਾਰਡ ਕਰਮਚਾਰੀ ਸ਼ਾਮਲ ਹਨ। ਜ਼ਿਲ੍ਹਾ ਪੁਲੀਸ ਦੇ ਲਾਈਨ ਅਫ਼ਸਰ ਐੱਸ.ਆਈ. ਹਰਪ੍ਰੀਤ ਸਿੰਘ ਅਨੁਸਾਰ, ਵੀਰਵਾਰ ਸਵੇਰੇ ਇਨ੍ਹਾਂ ਦੋ ਹਵਾਲਾਤੀਆਂ ਨੂੰ ਛੇ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਸਰਕਾਰੀ ਬੱਸ ਵਿੱਚ ਮੁਕੇਰੀਆਂ ਦੀ ਅਦਾਲਤ ਵਿੱਚ ਭੇਜਿਆ ਗਿਆ ਸੀ। ਪੇਸ਼ੀ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਫਰੀਦਕੋਟ ਵਾਪਸ ਆਉਂਦੇ ਹੋਏ ਦੋਵੇਂ ਹਵਾਲਾਤੀ ਸ਼ੀਸ਼ੇ ਤੋਂ ਛਾਲ ਮਾਰ ਕੇ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: