ਪਾਕਿਸਤਾਨੀ ਮਹਿਲਾ ਸੀਮਾ ਹੈਦਰ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ਵਿਚ ਹੈ। ਸੀਮਾ ਦੇ ਨਾਲ-ਨਾਲ ਸਚਿਨ ਵੀ ਲਗਾਤਾਰ ਚਰਚਾ ਵਿਚ ਬਣਿਆ ਹੈ। ਫਿਲਹਾਲ ਸੀਮਾ ਦੇ ਪਾਕਿਸਤਾਨੀ ਜਾਸੂਸ ਹੋਣ ਕੋਈ ਸਪੱਸ਼ਟੀਕਰਨ ਨਹੀਂ ਹੈ। ਜਾਂਚ ਏਜੰਸੀਆਂ ਨੂੰ ਸੀਮਾ ਨੂੰ ਲੈ ਕੇ ਅਜਿਹੇ ਕਈ ਸਬੂਤ ਨਹੀਂ ਮਿਲੇ ਹੈ, ਜਿਸ ਤੋਂ ਸਾਬਤ ਹੋ ਸਕੇ ਹਨ ਕਿ ਉਹ ਇਕ ਪਾਕਿਸਤਾਨੀ ਜਾਸੂਸ ਹੈ।
ਸੀਮਾ ਨੂੰ ਪਾਕਿਸਤਾਨ ਭੇਜੇ ਜਾਣ ਦੀ ਵੀ ਚਰਚਾ ਚੱਲ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਭਾਵੇਂ ਸੀਮਾ ਹੈਦਰ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ ਪਰ ਸੀਮਾ ਤੇ ਉਸ ਦੇ ਪਤੀ ਦੇ ਸਾਹਮਣੇ ਰੋਜ਼ੀ-ਰੋਟੀ ਚਲਾਉਣ ਦੀ ਚਿੰਤਾ ਸਤਾਉਣ ਲੱਗੀ ਹੈ। ਸੀਮਾ ਹੈਦਰ ਦੀ ਸੁਰੱਖਿਆ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਨਜ਼ਰਬੰਦ ਕੀਤੇ ਜਾਣ ਦੇ ਬਾਅਦ ਸਚਿਨ ਦੇ ਸਾਹਮਣੇ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਇਕ ਮਹੀਨੇ ਤੋਂ ਮਜ਼ਦੂਰੀ ‘ਤੇ ਨਾ ਜਾਣ ਨਾਲ ਪਰਿਵਾਰ ਦੇ ਲੋਕ ਦਾਣੇ-ਦਾਣੇ ਦੇ ਮੁਥਾਜ ਹੋ ਗਏ ਹਨ। ਸੀਮਾ ਹੈਦਰ ਦੇ ਚਾਰ-ਚਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦਰਮਿਆਨ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੂੰ ਲੈ ਕੇ ਇਕ ਹੋਰ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਮਾ ਹੈਦਰ ਦੇ ਪੇਟ ਵਿਚ 5ਵਾਂ ਬੱਚਾ ਪਲ ਰਿਹਾ ਹੈ। ਸਚਿਨ ਚੈਕਅੱਪ ਕਰਾਉਣ ਲਈ ਵੀ ਗਿਆ ਸੀ ਜਿਸ ਨਾਲ ਸੀਮਾ ਦੇ ਗਰਭਵਤੀ ਹੋਣ ਦੀਆਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ। ਹੁਣ ਸਚਿਨ ਇਸ ਗੱਲ ਤੋਂ ਪ੍ਰੇਸ਼ਾਨ ਪ੍ਰੇਸ਼ਾਨ ਹੈ ਕਿ ਜੇਕਰ ਸੀਮਾ ਪਾਕਿਸਤਾਨ ਵਾਪਸ ਜਾਂਦੀ ਹੈ ਤਾਂ ਉਸ ਦੇ ਬੱਚੇ ਦਾ ਭਵਿੱਖ ਕੀ ਹੋਵੇਗਾ।
ਇਹ ਵੀ ਪੜ੍ਹੋ : PRTC ਡਿਪੂ ਇੰਸਪੈਕਟਰ ਵਿਜੀਲੈਂਸ ਨੇ ਕੀਤਾ ਕਾਬੂ, ਬਰਖਾਸਤ ਡਰਾਈਵਰ ਨੂੰ ਬਹਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ
ਦੱਸ ਦੇਈਏ ਕਿ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੀਮਾ ਹੈਦਰ ਪਬਜੀ ਗੇਮ ਖੇਡਣ ਦੌਰਾਨ ਰਬੂਪੁਰਾ ਦੇ ਰਹਿਣ ਵਾਲੇ ਸਚਿਨ ਦੇ ਸੰਪਰਕ ਵਿਚ ਆ ਗਈ ਸੀ ਤੇ ਦੋਵਾਂ ਵਿਚ ਪਿਆਰ ਹੋ ਗਿਆ ਸੀ। ਆਪਣਾ ਪਿਆਰ ਪਾਉਣ ਲਈ ਸੀਮਾ ਹੈਦਰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਵਿਚ ਪ੍ਰਵੇਸ਼ ਕਰਕੇ 13 ਮਈ ਨੂੰ ਰਬੂਪੁਰਾ ਆ ਕੇ ਰਹਿਣ ਲੱਗੀ ਸੀ।
ਵੀਡੀਓ ਲਈ ਕਲਿੱਕ ਕਰੋ -: